ਲੜਕੀ ਦੇ ਬੈਗ 'ਚ ਰੱਖੀ ਚੀਜ਼ ਦੇਖ ਕੇ ਯਾਤਰੀਆਂ ਦੇ ਉੱਡੇ ਹੋਸ਼, ਪੁਲਸ ਨੇ ਟ੍ਰੇਨ 'ਚੋਂ ਬਰਾਮਦ ਕੀਤਾ 'ਮੌਤ ਦਾ ਸਾਮਾਨ'

Wednesday, Oct 23, 2024 - 08:45 PM (IST)

ਲੜਕੀ ਦੇ ਬੈਗ 'ਚ ਰੱਖੀ ਚੀਜ਼ ਦੇਖ ਕੇ ਯਾਤਰੀਆਂ ਦੇ ਉੱਡੇ ਹੋਸ਼, ਪੁਲਸ ਨੇ ਟ੍ਰੇਨ 'ਚੋਂ ਬਰਾਮਦ ਕੀਤਾ 'ਮੌਤ ਦਾ ਸਾਮਾਨ'

ਬਲੀਆ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿਚੋਂ ਲੰਘ ਰਹੀ ਟ੍ਰੇਨ 'ਚ ਉਸ ਸਮੇਂ ਹਲਚਲ ਮਚ ਗਈ, ਜਦੋਂ ਟ੍ਰੇਨ 'ਚ ਸਫ਼ਰ ਕਰ ਰਹੀ ਇਕ ਲੜਕੀ ਕੋਲੋਂ ਇਕ ਨਹੀਂ ਦੋ ਨਹੀਂ ਸਗੋਂ 700 ਤੋਂ ਜ਼ਿਆਦਾ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਯਾਤਰੀ ਟ੍ਰੇਨ ਬਿਹਾਰ ਦੇ ਛਪਰਾ ਵੱਲ ਜਾ ਰਹੀ ਸੀ, ਜਿਸ 'ਚ ਸਵਾਰ ਇਕ ਲੜਕੀ ਦੇ ਕਬਜ਼ੇ 'ਚੋਂ 750 ਕਾਰਤੂਸ ਬਰਾਮਦ ਹੋਏ ਹਨ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲੀਆ 'ਚ ਜੀਆਰਪੀ ਸਟੇਸ਼ਨ ਇੰਚਾਰਜ ਸੁਭਾਸ਼ ਚੰਦਰ ਯਾਦਵ ਨੇ ਦੱਸਿਆ ਕਿ ਦੋਸ਼ੀ ਲੜਕੀ ਦੀ ਉਮਰ ਕਰੀਬ 20 ਸਾਲ ਹੈ। ਉਹ ਬਨਾਰਸ ਤੋਂ ਛਪਰਾ ਜਾ ਰਹੀ ਟ੍ਰੇਨ ਨੰਬਰ 05446 'ਚ ਸਫ਼ਰ ਕਰ ਰਹੀ ਸੀ। ਦੋਸ਼ੀ ਲੜਕੀ ਨੂੰ .315 ਬੋਰ ਦੇ 750 ਕਾਰਤੂਸ ਸਮੇਤ ਜਾਂਦੇ ਦੇਖ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੀ ਟੀਮ ਨੇ ਉਸ ਨੂੰ ਬਲੀਆ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪਤੀ ਦੇ ਸਾਂਵਲੇ ਰੰਗ ਤੋਂ ਨਾਖ਼ੁਸ਼ ਸੀ ਪਤਨੀ, ਵਿਆਹ ਦੇ 4 ਮਹੀਨਿਆਂ ਬਾਅਦ ਹੀ ਕਰ ਲਈ ਖ਼ੁਦਕੁਸ਼ੀ

ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਇੰਸਪੈਕਟਰ ਸੁਭਾਸ਼ ਚੰਦਰ ਯਾਦਵ ਨੇ ਪੀਟੀਆਈ ਨੂੰ ਦੱਸਿਆ ਕਿ ਔਰਤ ਦੀ ਪਛਾਣ ਮਿਰਜ਼ਾਪੁਰ ਜ਼ਿਲ੍ਹੇ ਦੇ ਰਾਜਗੜ੍ਹ ਥਾਣਾ ਖੇਤਰ ਦੇ ਅਧੀਨ ਨਦੀਹਾਰ ਪਿੰਡ ਦੀ ਰਹਿਣ ਵਾਲੀ ਮਨੀਤਾ ਸਿੰਘ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਤੂਸ ਵਾਰਾਣਸੀ ਤੋਂ ਚੱਲ ਰਹੀ ਟ੍ਰੇਨ 'ਚ ਸਫਰ ਕਰ ਰਹੀ ਇਕ ਲੜਕੀ ਦੇ ਬੈਗ 'ਚੋਂ ਮਿਲੇ ਹਨ।

ਪੁੱਛਗਿੱਛ ਦੌਰਾਨ ਦੋਸ਼ੀ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਕਾਰਤੂਸ ਲੈ ਕੇ ਛਪਰਾ ਜਾ ਰਹੀ ਸੀ। ਇੰਸਪੈਕਟਰ ਯਾਦਵ ਨੇ ਦੱਸਿਆ ਕਿ ਲੜਕੀ ਦੇ ਮੁਤਾਬਕ ਗਾਜ਼ੀਪੁਰ ਦੇ ਰਹਿਣ ਵਾਲੇ ਅੰਕਿਤ ਕੁਮਾਰ ਪਾਂਡੇ ਅਤੇ ਰੋਸ਼ਨ ਯਾਦਵ ਨਾਂ ਦੇ ਦੋ ਵਿਅਕਤੀਆਂ ਨੇ ਉਸ ਨੂੰ ਕਾਰਤੂਸ ਛਪਰਾ ਪਹੁੰਚਾਉਣ ਲਈ ਕਿਹਾ ਸੀ। ਥਾਣਾ ਇੰਚਾਰਜ ਸੁਭਾਸ਼ ਚੰਦਰ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਅੰਕਿਤ ਕੁਮਾਰ ਪਾਂਡੇ ਅਤੇ ਰੌਸ਼ਨ ਯਾਦਵ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 28 ਸਤੰਬਰ ਨੂੰ ਬਲੀਆ ਰੇਲਵੇ ਸਟੇਸ਼ਨ ਤੋਂ ਕੁੱਲ 825 ਕਾਰਤੂਸ ਬਰਾਮਦ ਕੀਤੇ ਗਏ ਸਨ ਅਤੇ ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News