ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ ਅੱਧੀ ਰਾਤ ਨੂੰ ਹੰਗਾਮਾ
Monday, Mar 16, 2026 - 02:39 PM (IST)
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਪਾਸ਼ ਇਲਾਕੇ ਗੋਮਤੀਨਗਰ ਵਿੱਚ ਸਥਿਤ ਇੱਕ ਨਾਮੀ ਰੈਸਟੋਰੈਂਟ 'ਹਾਊਸ ਆਫ ਰਾਇਲਸ' ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਗਾਹਕਾਂ ਦੇ ਸ਼ਾਕਾਹਾਰੀ ਖਾਣੇ ਵਿੱਚੋਂ ਹੱਡੀ ਅਤੇ ਮਾਸ ਦਾ ਟੁਕੜਾ ਨਿਕਲਿਆ। ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਵਿੱਚ ਮੌਜੂਦ ਹੋਰ ਪਰਿਵਾਰਾਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਆਪਣਾ ਖਾਣਾ ਚੈੱਕ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ - ਸਟੰਟਬਾਜ਼ੀ ਦੌਰਾਨ ਹਵਾ 'ਚ ਉਛਲ ਡਿਵਾਈਡਰ ਨਾਲ ਟਕਰਾਇਆ ਨੌਜਵਾਨ, ਹੋਈ ਮੌਤ, ਦੇਖੋ ਰੂਹ ਕੰਬਾਊ VIDEO
ਸ਼ੁੱਧ ਸ਼ਾਕਾਹਾਰੀ ਪਕਵਾਨ ਕੀਤੇ ਸਨ ਆਰਡਰ
ਪ੍ਰਯਾਗਰਾਜ ਦੇ ਰਹਿਣ ਵਾਲੇ ਹੇਮੰਤ ਕੁਮਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ 14 ਸਾਥੀਆਂ ਨਾਲ ਸ਼ੁੱਕਰਵਾਰ ਰਾਤ ਕਰੀਬ 9 ਵਜੇ ਫੂਡ ਵੈਲੀ ਸਥਿਤ ਇਸ ਰੈਸਟੋਰੈਂਟ ਵਿੱਚ ਡਿਨਰ ਕਰਨ ਪਹੁੰਚੇ ਸਨ। ਸਾਰਿਆਂ ਨੇ 'ਡੀਲਕਸ ਵੈੱਜ ਥਾਲੀ' ਅਤੇ ਹੋਰ ਸ਼ੁੱਧ ਸ਼ਾਕਾਹਾਰੀ ਪਕਵਾਨ ਆਰਡਰ ਕੀਤੇ ਸਨ। ਜਿਵੇਂ ਹੀ ਸਾਰਿਆਂ ਨੇ ਖਾਣਾ ਸ਼ੁਰੂ ਕੀਤਾ, ਤਾਂ ਇੱਕ ਥਾਲੀ ਵਿੱਚੋਂ ਮਾਸ ਅਤੇ ਹੱਡੀ ਦਾ ਟੁਕੜਾ ਮਿਲਿਆ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ।
ਇਹ ਵੀ ਪੜ੍ਹੋ - ਅਗਲੇ 5-6 ਦਿਨਾਂ ਤੱਕ ਪਵੇਗਾ ਭਾਰੀ ਮੀਂਹ! ਕਈ ਸੂਬਿਆਂ 'ਚ ਗੜ੍ਹੇਮਾਰੀ ਤੇ ਤੂਫ਼ਾਨ ਦੀ ਚੇਤਾਵਨੀ
ਸਟਾਫ਼ ਨੇ ਕੀਤੀ ਬਦਸਲੂਕੀ
ਪੀੜਤਾਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਇਸ ਗੰਭੀਰ ਲਾਪਰਵਾਹੀ ਦੀ ਸ਼ਿਕਾਇਤ ਰੈਸਟੋਰੈਂਟ ਪ੍ਰਬੰਧਕਾਂ ਨੂੰ ਕੀਤੀ, ਤਾਂ ਮੁਆਫ਼ੀ ਮੰਗਣ ਦੀ ਬਜਾਏ ਸਟਾਫ਼ ਨੇ ਉਨ੍ਹਾਂ ਨਾਲ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ। ਹੰਗਾਮਾ ਵਧਦਾ ਦੇਖ ਉੱਥੇ ਪਰਿਵਾਰਾਂ ਸਮੇਤ ਆਏ ਹੋਏ ਹੋਰ ਗਾਹਕ ਵੀ ਸਹਿਮ ਗਏ। ਕਾਫੀ ਦੇਰ ਤੱਕ ਚੀਕ-ਚਿਹਾਰਾ ਹੁੰਦਾ ਰਿਹਾ ਅਤੇ ਮੌਕੇ 'ਤੇ ਮੌਜੂਦ ਲੋਕ ਆਪਣੀਆਂ ਵੈੱਜ ਥਾਲੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਪੁਲਸ ਨੇ ਸਬੂਤ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਜਾਂਚ
ਘਟਨਾ ਤੋਂ ਬਾਅਦ ਪੀੜਤਾਂ ਨੇ ਗੋਮਤੀਨਗਰ ਥਾਣੇ ਪਹੁੰਚ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਖਾਣੇ ਵਿੱਚੋਂ ਮਿਲੀ ਹੱਡੀ ਨੂੰ ਬਤੌਰ ਸਬੂਤ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਗੋਮਤੀਨਗਰ ਦੇ SHO ਨੇ ਦੱਸਿਆ ਕਿ ਗਾਹਕਾਂ ਨਾਲ ਧੋਖਾਧੜੀ ਅਤੇ ਲਾਪਰਵਾਹੀ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਰੈਸਟੋਰੈਂਟ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ - 69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
