ਸਤਸੰਗ ਭਵਨ ਤੋਂ ਵਾਪਸ ਆ ਰਹੇ ਬਜ਼ੁਰਗ ਨੂੰ ਮਿਲੀ ਦਰਦਨਾਕ ਮੌਤ

Wednesday, Jun 14, 2017 - 06:12 PM (IST)

ਸਤਸੰਗ ਭਵਨ ਤੋਂ ਵਾਪਸ ਆ ਰਹੇ ਬਜ਼ੁਰਗ ਨੂੰ ਮਿਲੀ ਦਰਦਨਾਕ ਮੌਤ

ਕੰਡਾਘਾਟ— ਸੋਲਨ ਦੇ ਕੰਡਾਘਾਟ-ਚਾਇਲ ਚੌਕ 'ਤੇ ਹਰਿਆਣਾ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਇਕ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਬੁੱਧਵਾਰ ਸਵੇਰੇ ਕਰੀਬ 10.15 ਵਜੇ ਦੀ ਹੈ। ਬੱਸ ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਸੀ। ਬਜ਼ੁਰਗ ਸਤਸੰਗ ਭਵਨ ਤੋਂ ਸੇਵਾ ਕਰਕੇ ਵਾਪਸ ਆ ਰਿਹਾ ਸੀ, ਇਸ ਦੌਰਾਨ ਸੜਕ ਪਾਰ ਕਰਦੇ ਸਮੇਂ ਉਹ ਤੇਜ਼ ਰਫਤਾਰ ਬੱਸ ਦੇ ਅਗਲੇ ਟਾਇਰ ਦੀ ਲਪੇਟ 'ਚ ਆ ਗਏ। ਹਾਦਸੇ ਦਾ ਕਾਰਨ ਬੱਸ ਚਾਲਕ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 
ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਬਜ਼ੁਰਗ ਨੂੰ ਸਥਾਨਕ ਹਸਪਤਾਲ ਕੰਡਾਘਾਟ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੰਡਾਘਾਟ ਦੇ ਪਿੰਡ ਕੋਹਾਰੀ ਦਾ ਰਹਿਣ ਵਾਲਾ ਬਿਸ਼ਨ ਸਿੰਘ ਬਿਜਲੀ ਵਿਭਾਗ ਤੋਂ ਬਤੌਰ ਲਾਈਨਮੈਨ ਰਿਟਾਇਰਡ ਹੋਇਆ ਸੀ। ਪ੍ਰਸ਼ਾਸਨ ਵੱਲੋਂ ਪੀੜਿਤ ਪਰਿਵਾਰ ਨੂੰ 20 ਹਜ਼ਾਰ ਦੀ ਰਾਹਤ ਪ੍ਰਦਾਨ ਕੀਤੀ ਗਈ ਹੈ। ਥਾਣਾ ਇੰਚਾਰਜ਼ ਕੰਡਾਘਾਟ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News