ਕੇਂਦਰੀ ਮੁਲਾਜ਼ਮਾਂ ਦਾ ਓਵਰਟਾਈਮ ਭੱਤਾ ਬੰਦ

Wednesday, Jun 27, 2018 - 12:06 AM (IST)

ਕੇਂਦਰੀ ਮੁਲਾਜ਼ਮਾਂ ਦਾ ਓਵਰਟਾਈਮ ਭੱਤਾ ਬੰਦ

ਨਵੀਂ ਦਿੱਲੀ—ਕੇਂਦਰ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਓਵਰਟਾਈਮ ਭੱਤਾ ਬੰਦ ਕਰਨ ਦਾ ਫੈਸਲਾ ਕੀਤਾ ਹੈ ਪਰ ਵੱਖ-ਵੱਖ ਜ਼ਰੂਰੀ ਕੰਮਾਂ ਨਾਲ ਜੁੜੇ ਮੁਲਾਜ਼ਮ ਇਸਦਾ ਅਪਵਾਦ ਹੋਣਗੇ।  ਉਨ੍ਹਾਂ ਨੂੰ ਇਹ ਭੱਤਾ ਮਿਲਦਾ ਰਹੇਗਾ। 
ਕੇਂਦਰੀ ਕਿਰਤ ਮੰਤਰਾਲਾ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ। ਸਤਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਪਿੱਛੋਂ ਇਹ ਕਦਮ ਚੁੱਕਿਆ ਗਿਆ ਹੈ। 
ਖਰਚਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਤਨਖਾਹਾਂ ਵਿਚ ਹੋਏ ਵਾਧੇ ਨੂੰ ਵੇਖਦਿਆਂ ਵੱਖ-ਵੱਖ ਸ਼੍ਰੇਣੀਆਂ ਲਈ ਸੱਤਵੇਂ ਕੇਂਦਰੀ ਕਮਿਸ਼ਨ ਦੀ ਓਵਰਟਾਈਮ ਭੱਤੇ ਨੂੰ ਬੰਦ ਕਰਨ ਦੀ ਸਿਫਾਰਸ਼ ਪ੍ਰਵਾਨ ਕੀਤੀ ਜਾ ਸਕਦੀ ਹੈ। ਇਸੇ ਮੁਤਾਬਕ ਸਭ ਮੰਤਰਾਲਿਆਂ, ਵਿਭਾਗਾਂ ਅਤੇ ਉਨ੍ਹਾਂ ਨਾਲ ਸਬੰਧਤ ਹੋਰਨਾਂ ਦਫਤਰਾਂ ਵਿਚ ਇਹ ਫੈਸਲਾ ਲਾਗੂ ਹੋਵੇਗਾ।
ਜ਼ਰੂਰੀ ਸੇਵਾਵਾਂ ਨਾਲ ਜੁੜੇ ਮੁਲਾਜ਼ਮ ਕੇਂਦਰ ਸਰਕਾਰ ਦੇ ਅਜਿਹੇ ਸਭ ਅਦਾਰਿਆਂ ਦੇ ਗਜ਼ਟਿਡ ਮੁਲਾਜ਼ਮ ਹਨ, ਜੋ ਦਫਤਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਿੱਧੇ ਤੌਰ 'ਤੇ ਸ਼ਾਮਲ ਰਹਿੰਦੇ ਹਨ। ਇਨ੍ਹਾਂ ਵਿਚ ਇਲੈਕਟ੍ਰੀਕਲ ਜਾਂ ਮਕੈਨੀਕਲ ਉਪਕਰਨਾਂ ਦਾ ਸੰਚਾਲਨ ਕਰਨ ਵਾਲੇ ਮੁਲਾਜ਼ਮ ਆਉਂਦੇ ਹਨ।


Related News