ਚਿੰਤਪੂਰਣੀ ’ਚ ਕਿੰਨਰ ਨੇ ਪਤੀ ਨੂੰ ਚੁੰਮਿਆ, ਪਤਨੀ ਨੇ ਦੋਹਾਂ ਨੂੰ ਚਾੜ੍ਹਿਆ ਕੁਟਾਪਾ

Friday, May 19, 2023 - 01:50 PM (IST)

ਚਿੰਤਪੂਰਣੀ ’ਚ ਕਿੰਨਰ ਨੇ ਪਤੀ ਨੂੰ ਚੁੰਮਿਆ, ਪਤਨੀ ਨੇ ਦੋਹਾਂ ਨੂੰ ਚਾੜ੍ਹਿਆ ਕੁਟਾਪਾ

ਚਿੰਤਪੂਰਣੀ, (ਸੁਨੀਲ)- ਧਾਰਮਿਕ ਸਥਾਨ ਚਿੰਤਪੂਰਣੀ ਵਿਖੇ ਬੀਤੇ ਦਿਨ ਦੁਪਹਿਰ 2 ਵਜੇ ਦੇ ਕਰੀਬ ਨਵਾਂ ਵਿਆਹਿਆ ਜੋੜਾ ਮੰਦਰ ਵਿਚ ਦਰਸ਼ਨ ਕਰ ਕੇ ਵਾਪਸ ਜਾ ਰਿਹਾ ਸੀ ਤਾਂ ਇਕ ਕਿੰਨਰ ਨੇ ਔਰਤ ਦੇ ਪਤੀ ਨੂੰ ਸਰੇਆਮ ਚੁੰਮ ਲਿਆ ਜਿਸ ’ਤੇ ਪਤਨੀ ਭੜਕ ਉੱਠੀ ਅਤੇ ਉਸਨੇ ਦੋਹਾਂ ਦਾ ਕੁਟਾਪਾ ਚਾੜ੍ਹ ਦਿੱਤਾ।

ਹੋਇਆ ਇੰਝ ਕਿ ਪਤੀ ਨੇ ਕਿੰਨਰ ਨੂੰ 100 ਰੁਪਏ ਵਧਾਈ ਦੇ ਰੂਪ ਵਿਚ ਦਿੱਤੇ। ਕਿੰਨਰ ਨੇ ਖੁਸ਼ ਹੋ ਕੇ ਉਸਨੂੰ ਚੁੰਮ ਲਿਆ ਜਿਸ ’ਤੇ ਪਤਨੀ ਨੇ ਆਪਣੇ ਪਤੀ ਨੂੰ ਵਿਚ ਬਾਜ਼ਾਰ ਥੱਪੜ ਮਾਰ ਦਿੱਤਾ। ਮੌਕੇ ’ਤੇ ਤਾਇਨਾਤ ਹੋਮਗਾਰਡ ਜਵਾਨਾਂ ਨੇ ਉਸਨੂੰ ਬਹੁਤ ਸਮਝਾਇਆ ਪਰ ਗੁੱਸੇ ਵਿਚ ਆਈ ਪਤਨੀ ਨੇ ਕਿਸੇ ਦੀ ਨਹੀਂ ਸੁਣੀ ਅਤੇ ਕਿੰਨਰ ਨੂੰ ਥੱਪੜ ਮਾਰੇ।

ਮਾਮਲਾ ਇੰਨਾ ਵਿਗੜ ਗਿਆ ਕਿ ਵਿਚ ਬਾਜ਼ਾਰ ਵਿਚ ਤਿੰਨਾਂ ਵਿਚ ਰੱਜ ਕੇ ਹੱਥੋਪਾਈ ਹੋਈ। ਬਹੁਤ ਦੇਰ ਤੱਕ ਦੁਕਾਨਦਾਰਾਂ ਅਤੇ ਹੋਮਗਾਰਡ ਦੇ ਜਵਾਨਾਂ ਦੇ ਸਮਝਾਉਣ ਤੋਂ ਬਾਅਦ ਵੀ ਔਰਤ ਨਹੀਂ ਮੰਨੀ ਅਤੇ ਆਪਣੇ ਪਤੀ ਤੋਂ ਤਲਾਕ ਵੀ ਮੰਗਣ ਲੱਗ ਪਈ।


author

Rakesh

Content Editor

Related News