ਬੱਚੀ ਦੇ ਸਕੂਲ ਬੈਗ ''ਚੋਂ ਮਿਲਿਆ ਮਾਂ ਨੂੰ ਨੋਟ, ਪੜ੍ਹ ਕੇ ਉੱਡੇ ਹੋਸ਼

Saturday, Mar 24, 2018 - 03:41 PM (IST)

ਰੋਹਤਕ — ਰੋਹਤਰ ਦੇ ਮੈਡੀਕਲ ਮੋੜ ਕੋਲ ਇਕ ਕਲੋਨੀ 'ਚ ਰਹਿਣ ਵਾਲੀ 6ਵੀਂ ਜਮਾਤ ਦੀ ਵਿਦਿਆਰਥਣ ਨਾਲ ਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਰਹਿਣ ਵਾਲਾ ਇਕ ਪਰਿਵਾਰ ਹਿਸਾਰ ਦਾ ਰਹਿਣ ਵਾਲਾ ਹੈ। ਕਾਫੀ ਸਮੇਂ ਤੋਂ ਇਹ ਪਰਿਵਾਰ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਮਕਾਨ ਦਾ ਮਾਲਿਕ ਵੀ ਨਾਲ ਦੇ ਹੀ ਮਕਾਨ ਵਿਚ ਰਹਿ ਰਿਹਾ ਹੈ। ਮਕਾਨ ਮਾਲਿਕ ਬੱਚੀ ਨੂੰ ਡਰਾ-ਧਮਕਾ ਕੇ ਰੇਪ ਕਰਦਾ ਸੀ।
ਇਕ ਦਿਨ ਅਚਾਨਕ ਬੱਚੀ ਦੀ ਮਾਂ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਬੱਚੀ ਦੇ ਬੈਗ ਵਿਚ ਸੁਸਾਈਡ ਨੋਟ ਰੱਖਿਆ ਹੋਇਆ ਸੀ, ਜਿਸ ਵਿਚ ਉਸਨੇ ਲਿਖਿਆ ਸੀ ਕਿ, 'ਮਾਂ ਮੈਨੂੰ ਬਚਾ ਲੋ, ਮੇਰਾ ਰੇਪ ਹੋ ਰਿਹਾ ਹੈ।' ਇਸ ਨੋਟ ਨੂੰ ਪੜ੍ਹ ਦੇ ਮਾਂ ਦੇ ਹੋਸ਼ ਉੱਡ ਗਏ। ਬੱਚੀ ਦੀ ਮਾਂ ਨੇ ਨੋਟ ਪੁਲਸ ਨੂੰ ਦਿਖਾ ਕੇ ਮਾਮਲਾ ਦਰਜ ਕਰਵਾ ਦਿੱਤਾ। ਜਿਸ ਤੋਂ ਬਾਅਦ ਬੱਚੀ ਦਾ ਮੈਡੀਕਲ ਕਰਵਾਇਆ ਗਿਆ। ਬਲਾਤਕਾਰ ਦੀ ਪੁਸ਼ਟੀ ਹੋਣ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 


Related News