ਚੰਡੀਗੜ੍ਹ ਨੂੰ ਮਿਲਿਆ ਦੂਜਾ ਟਰਾਮਾ ਸੈਂਟਰ, ਹੁਣ ਮਰੀਜ਼ਾਂ ਨੂੰ ਮਿਲੇਗੀ ਰਾਹਤ
Friday, Aug 08, 2025 - 11:44 AM (IST)

ਚੰਡੀਗੜ੍ਹ : ਇੱਥੇ ਸੈਕਟਰ-32 ਸਥਿਤ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ (ਜੀ. ਐੱਮ. ਸੀ. ਐੱਚ) 'ਚ 283 ਬੈੱਡਾਂ ਵਾਲਾ ਐਮਰਜੈਂਸੀ ਅਤੇ ਟਰਾਮਾ ਬਲਾਕ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸਵੇਰੇ 10 ਵਜੇ ਇਸ ਟਰਾਮਾ ਬਲਾਕ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਸਕੱਤਰ ਆਈ. ਏ. ਐੱਸ. ਰਾਜੀਵ ਵਰਮਾ ਅਤੇ ਸਿਹਤ ਸਕੱਤਰ ਅਜੇ ਚਗਤੀ ਵੀ ਮੌਜੂਦ ਰਹੇ।
ਰਾਜਪਾਲ ਨੇ ਦੱਸਿਆ ਕਿ ਇਹ ਟਰਾਮਾ ਸੈਂਟਰ 60 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਸ ਨਾਲ ਪੀ. ਜੀ. ਆਈ. ਦਾ ਬੋਝ ਘਟੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਟਰਾਮਾ ਸੈਂਟਰ ਦਾ ਉਦਘਾਟਨ 28 ਜੁਲਾਈ ਨੂੰ ਹੋਣਾ ਸੀ ਪਰ ਰਾਜਪਾਲ ਦੀ ਸਿਹਤ ਖ਼ਰਾਬ ਹੋਣ ਕਾਰਨ ਇਸ ਨੂੰ ਮੁਲਤਵੀ ਰ ਦਿੱਤਾ ਗਿਆ ਸੀ। ਐਮਰਜੈਂਸੀ ਸੇਵਾਵਾਂ ਦੇ ਮਕਸਦ ਨਾਲ ਬਣਾਏ ਨਵੇਂ ਬਲਾਕ 'ਚ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲੇਗਾ।