ਦਿੱਲੀ ''ਚ ਛਾਈ ਸਾਲ ਦੇ ਆਖਰੀ ਦਿਨ ਸਭ ਤੋਂ ਸੰਘਣੀ ਧੁੰਦ, ਸੈਂਕੜੇ ਉਡਾਣਾਂ ਰੱਦ
Sunday, Dec 31, 2017 - 01:31 PM (IST)

ਨਵੀਂ ਦਿੱਲੀ— ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਐਤਵਾਰ ਨੂੰ ਵੱਡੀ ਗਿਣਤੀ 'ਚ ਉਡਾਉਣ ਪ੍ਰਭਾਵਿਤ ਰਹੀਆਂ। ਘੱਟੋ-ਘੱਟ 24 ਘਰੇਲੂ ਉਡਾਣਾਂ ਨੂੰ ਦਿੱਲੀ ਦੀ ਬਜਾਏ ਨਜ਼ਦੀਕੀ ਹੋਰ ਹਵਾਈ ਅੱਡਿਆਂ 'ਤੇ ਉਤਾਰਨਾ ਪਿਆ।
ਦਿੱਲੀ ਆਉਣ ਅਤੇ ਇੱਥੋਂ ਜਾਣ ਵਾਲੀਆਂ ਕਈ ਉਡਾਣਾਂ ਤੈਅ ਸਮੇਂ ਤੋਂ ਪਿੱਛੇ ਹਨ ਅਤੇ 10 ਤੋਂ ਵਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦਸੰਬਰ 'ਚ ਇਹ ਪਹਿਲਾ ਮੌਕਾ ਹੈ, ਜਦੋਂ ਹਵਾਈ ਅੱਡੇ 'ਤੇ ਸੰਘਣੀ ਧੁੰਦ ਦੇਖੀ ਗਈ ਹੈ। ਰਣਵੇਅ 'ਤੇ ਦ੍ਰਿਸ਼ਤਾ ਹੁਣ ਵੀ 100 ਮੀਟਰ ਤੋਂ ਹੇਠਾਂ ਬਣੀ ਹੋਈ ਹੈ।