ਘਰ ''ਚ ਦਾਖ਼ਲ ਹੋ ਕੇ ਬੇਟੀ ਨਾਲ ਕੀਤੀ ਛੇੜਛਾੜ, ਮਾਂ ਨੇ ਸੜਕ ਵਿਚਕਾਰ ਮਾਰਿਆ

04/20/2018 6:24:59 PM

ਨਵੀਂ ਦਿੱਲੀ— ਦਿੱਲੀ ਦੇ ਸੰਗਮ ਬਿਹਾਰ ਥਾਣਾ ਏਰੀਆ 'ਚ ਬੁੱਧਵਾਰ ਨੂੰ ਪਾਣੀ ਮੰਗਣ ਦੇ ਬਹਾਨੇ ਇਕ ਵਿਅਕਤੀ ਆਪਣੇ ਮਕਾਨ ਮਾਲਕ ਦੇ ਘਰ 'ਚ ਦਾਖ਼ਲ ਹੋ ਗਿਆ ਅਤੇ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਲੱਗਾ। 8ਵੀਂ ਜਮਾਤ 'ਚ ਪੜ੍ਹਨ ਵਾਲੀ ਮਾਸੂਮ ਨੂੰ ਖਤਰੇ ਦਾ ਅਹਿਸਾਸ ਹੋ ਗਿਆ। ਉਹ ਸ਼ੌਰ ਮਚਾਉਂਦੇ ਹੋਏ ਬਾਹਰ ਵੱਲ ਭੱਜੀ। ਪੁਲਸ ਨੇ ਪਾਕਸੋ ਐਕਟ ਤਹਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪੁਲਸ ਮੁਤਾਬਕ ਦੋਸ਼ੀ ਮੋਨੂੰ ਘਰ ਦੀ ਪਹਿਲੀ ਮੰਜ਼ਲ 'ਤੇ ਕਿਰਾਏ 'ਤੇ ਰਹਿੰਦਾ ਹੈ। ਉਸ ਦੀ ਪਤਨੀ ਮਕਾਨ ਮਾਲਕ ਨਾਲ ਡਾਕਟਰ ਕੋਲ ਗਈ ਸੀ। ਇਸ ਵਿਚਕਾਰ ਮੋਨੂੰ ਮਾਲਕ ਦੇ ਘਰ ਗਿਆ। ਉਹ ਉਨ੍ਹਾਂ ਦੀ ਬੇਟੀ ਨਾਲ ਗੱਲ ਕਰਨ ਲੱਗਾ, ਫਿਰ ਪਾਣੀ ਮੰਗਿਆ। 8ਵੀਂ ਦੀ ਵਿਦਿਆਰਥਣ ਪਾਣੀ ਲੈਣ ਅੰਦਰ ਗਈ ਤਾਂ ਉਹ ਵੀ ਪਿੱਛੇ ਤੋਂ ਘਰ 'ਚ ਦਾਖ਼ਲ ਹੋ ਗਿਆ। ਥੌੜੀ ਦੇਰ ਗੱਲ ਕਰਨ ਦੇ ਬਾਅਦ ਉਹ ਮਾਸੂਮ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਪਹਿਲੇ ਗੰਦੇ ਮਜ਼ਾਕ ਕੀਤੇ ਅਤੇ ਕਰੀਬ ਆ ਗਿਆ। ਬੱਚੀ ਡਰ ਗਈ। ਉਸ ਨੇ ਪੂਰੀ ਤਾਕਤ ਨਾਲ ਮੋਨੂੰ ਨੂੰ ਧੱਕਾ ਦਿੱਤਾ ਅਤੇ ਬਾਹਰ ਵੱਲ ਭੱਜੀ। ਕੁਝ ਦੇਰ ਬਾਅਦੀ ਬੱਚੀ ਦੀ ਮਾਂ ਘਰ ਪੁੱਜੀ। ਉਨ੍ਹਾਂ ਨੇ ਉਸ ਨੂੰ ਡਰਿਆ ਹੋਇਆ ਦੇਖ ਕੇ ਸਵਾਲ ਕੀਤਾ। ਮਾਂ ਨੂੰ ਜਿਸ ਤਰ੍ਹਾਂ ਹੀ ਘਟਨਾ ਦਾ ਪਤਾ ਚੱਲਿਆ, ਉਨ੍ਹਾਂ ਨੇ ਮੋਨੂੰ ਨੂੰ ਬੁਲਾਇਆ ਅਤੇ ਵਿਚਕਾਰ ਸੜਕ 'ਤੇ ਡੰਡਿਆਂ ਨਾਲ ਕੁੱਟਮਾਰ ਕੀਤੀ। ਗੁਆਂਢੀਆਂ ਨੇ ਵੀ ਸਾਥ ਦਿੱਤਾ। 32 ਸਾਲ ਦਾ ਦੋਸ਼ੀ ਮੈਡੀਕਲ ਪ੍ਰਤੀਨਿਧ ਦੀ ਜਾਬ ਕਰਦਾ ਹੈ।


Related News