''ਟੁੱਟੇ ਦਿਲ'' ਦੀ ਦਵਾਈ ਬਣ ਸਕਦੈ ਹਾਂ-ਪੱਖੀ ਦਿ੍ਸ਼ਟੀਕੋਣ

Thursday, Oct 25, 2018 - 06:44 PM (IST)

ਨਵੀਂ ਦਿੱਲੀ-ਜਿਸ ਵਿਅਕਤੀ ਨਾਲ ਅਸੀਂ ਬੇਇੰਤਹਾ ਮੁਹੱਬਤ ਕਰਦੇ ਹਾਂ, ਉਸ ਤੋਂ ਦੂਰ ਹੋਣ ਦਾ ਖਿਆਲ ਵੀ ਡਰਾ ਦਿੰਦਾ ਹੈ। ਅਜਿਹੇ 'ਚ ਜਦੋਂ ਕਪਲਸ ਦਾ ਬ੍ਰੇਕਅਪ ਹੋ ਜਾਂਦਾ ਹੈ, ਤਾਂ ਭਾਵਨਾਵਾਂ ਨੂੰ ਕਾਬੂ ਕਰ ਕੇ ਅੱਗੇ ਵੱਧਣਾ ਕਿਸੇ ਜੰਗ ਨਾਲੋਂ ਘੱਟ ਨਹੀਂ ਹੁੰਦਾ। ਕਈ ਵਾਰ ਤਾਂ ਇਹ ਸਾਡੀ ਜ਼ਿੰਦਗੀ ਨੂੰ ਇਕ ਭਾਵਨਾਤਮਕ ਸੰਘਰਸ਼ 'ਚ ਧੱਕ ਦਿੰਦਾ ਹੈ। ਇਸ ਨਾਲ ਨਜਿੱਠਣਾ ਸੌਖਾ ਨਹੀਂ ਹੁੰਦਾ, ਪਰ ਹਾਂ-ਪੱਖੀ ਦਿ੍ਸ਼ਟੀਕੋਣ ਯਕੀਨੀ ਤੌਰ 'ਤੇ ਟੁੱਟੇ ਦਿਲ ਦੇ ਦਰਦ ਦੀ ਦਵਾਈ ਬਣ ਸਕਦਾ ਹੈ। ਹਾਲਾਂਕਿ ਇਸ 'ਚ ਵੀ ਥੋੜ੍ਹਾ ਸਮਾਂ ਲਗ ਸਕਦਾ ਹੈ। ਇਸ ਰਿਪੋਰਟ 'ਚ ਕੁਝ ਅਜਿਹੇ ਤਰੀਕੇ ਦੱਸਾਂਗੇ, ਜੋ ਤੁਹਾਨੂੰ ਇਸ ਹਾਲਾਤ ਤੋਂ ਨਿਕਲਣ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਅਸਲੀਅਤ ਨੂੰ ਸਵੀਕਾਰ ਕਰੋ

ਅਸਲੀਅਤ ਨੂੰ ਸਵੀਕਾਰ ਕਰ ਕੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰੋ। ਇਹ ਅੱਗੇ ਵੱਧਣ ਦੀ ਦਿਸ਼ਾ 'ਚ ਪਹਿਲਾਂ ਅਤੇ ਸਭ ਤੋਂ ਅਹਿਮ ਕਦਮ ਹੋ ਸਕਦਾ ਹੈ। ਇਹ ਜਾਣ ਲਓ ਕਿ ਜਾਣ ਵਾਲਾ ਮੁੜ ਕੇ ਵਾਪਸ ਨਹੀਂ ਆਏਗਾ। ਆਪਣੇ ਆਪ ਨੂੰ ਕੁਝ ਸਮਾਂ ਦਿਓ ਤੇ ਮੈਂਟਲੀ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰੋ। ਕੁਝ ਸਮੇਂ ਬਾਅਦ ਮਹਿਸੂਸ ਕਰੋਗੇ ਕਿ ਤੁਸੀਂ ਪਹਿਲਾਂਂ ਨਾਲੋਂ ਜ਼ਿਆਦਾ ਭਾਵਨਾਤਮਿਕ ਰੂਪ ਨਾਲ ਮਜਬੂਤ ਹੋ ਗਏ ਹੋ।
ਜ਼ਿਆਦਾ ਨਾ ਸੋਚੋ

ਜ਼ਿਆਦਾਤਰ ਲੋਕ ਬ੍ਰੇਕਅਪ ਦੇ ਬਾਅਦ ਵੱਖਰੇ ਹੋਣ ਕਾਰਨ ਬਹੁਤ ਸੋਚਦੇ ਹਨ, ਜੋ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੰਦਾ ਹੈ। ਬਿਹਤਰ ਹੋਵੇਗਾ ਕਿ ਇਸ ਤੋਂ ਸਬਕ ਲੈ ਕੇ ਅੱਗੇ ਵਧੋ ਅਤੇ ਯਾਦ ਰੱਖੋ ਕਿ ਅਜੇ ਤੁਹਾਡੇ ਕੋਲ ਪੂਰੀ ਜ਼ਿੰਦਗੀ ਪਈ ਹੈ। ਨਾਲ ਹੀ ਬਿਹਤਰ ਕਰਨ ਲਈ ਊਰਜਾ ਇਕੱਠੀ ਕਰੋ।

ਲਿਖਣਾ ਸ਼ੁਰੂ ਕਰੋ

ਜਦੋਂ ਤੁਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ, ਤਾਂ ਅਜਿਹੇ ਵਿਚ ਕਿਸੇ ਨਾ ਕਿਸੇ ਕੰਮ 'ਚ ਆਪਣਾ ਦਿਮਾਗ ਲਗਾਉਣਾ ਰਾਹਤ ਦੇ ਸਕਦਾ ਹੈ। ਇਸਦਾ ਬਿਹਤਰ ਤਰੀਕਾ ਆਪਣੇ ਪਸੰਦੀਦਾ ਵਿਸ਼ੇ 'ਤੇ ਲਿਖਣਾ ਹੋ ਸਕਦਾ ਹੈ। ਆਪਣੀ ਕਿਸੇ ਪਹਾੜ ਦੀ ਯਾਤਰਾ ਬਾਰੇ ਵੀ ਲਿਖ ਸਕਦੇ ਹੋ।
ਸਹੀ ਲੋਕਾਂ ਨਾਲ ਸੰਪਰਕ 'ਚ ਰਹੋ

ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਰਹਿਣ ਨਾਲ ਤੁਹਾਨੂੰ ਚੰਗਾ ਲੱਗੇਗਾ। ਕੋਈ ਸਲਾਹ ਜਾਂ ਸੀਕ੍ਰੇਟ ਵੀ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹੋ।

ਐਕਸ ਦੇ ਦੋਸਤਾਂ ਤੋਂ ਦੂਰ ਰਹੋ

ਬ੍ਰੇਕਅਪ ਤੋਂ ਬਾਅਦ ਆਪਣੇ ਸਾਬਕਾ ਸਾਥੀ ਦੇ ਦੋਸਤਾਂ ਨਾਲ ਰਹਿਣਾ ਠੀਕ ਨਹੀਂ ਹੋਵੇਗਾ। ਕਿਉਂਕਿ ਉਹ ਤੁਹਾਨੂੰ ਪੁਰਾਣੀਆਂ ਯਾਦਾਂ ਦਿਵਾਉਣਗੇ। ਅੱਗੇ ਵੱਧਣ ਲਈ ਦੂਰ ਰਹਿਣਾ ਜ਼ਰੂਰੀ ਹੈ।
 


Related News