ਜੀਲਿਯਾਂਗ ਬਣੇ ਨਾਗਾਲੈਂਡ ਦੇ ਸੀ. ਐੱਮ. ਭਲਕੇ ਸਿੱਧ ਕਰਨਾ ਹੋਵੇਗਾ ਬਹੁਮਤ

Thursday, Jul 20, 2017 - 02:13 AM (IST)

ਕੋਹਿਮਾ—ਰਾਜਪਾਲ ਪੀ. ਬੀ.ਆਚਾਰੀਆ ਨੇ ਟੀ. ਆਰ. ਜੀਲਿਯਾਂਗ ਨੂੰ ਬੁੱਧਵਾਰ ਨਾਗਾਲੈਂਡ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ। ਸੰਕਟ ਵਿਚ ਘਿਰੇ ਹੁਣ ਤਕ ਦੇ ਮੁੱਖ ਮੰਤਰੀ ਸ਼ੁਰਹੋਜੇਲੀ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਬਹੁਮਤ ਸਾਬਤ ਕਰਨ ਲਈ ਵਿਧਾਨ ਸਭਾ ਵਿਚ ਨਾ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਰਾਜਪਾਲ ਨੇ ਜੀਲਿਯਾਂਗ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ। ਸ਼ੁਰਹੋਜੇਲੀ ਦੇ ਵਿਧਾਨ ਸਭਾ ਵਿਚ ਨਾ ਆਉਣ 'ਤੇ ਹਾਊਸ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਰਾਜ ਭਵਨ ਤੋਂ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ ਰਾਜਪਾਲ ਨੇ ਜੀਲਿਯਾਂਗ ਨੂੰ 21 ਜੁਲਾਈ ਨੂੰ ਬਹੁਮਤ ਸਾਬਤ ਕਰ ਲਈ ਕਿਹਾ ਹੈ।


Related News