ਬਜ਼ੁਰਗ ਔਰਤ ਨਾਲ 44 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਮੁੱਖ ਦੋਸ਼ੀ ਸਾਥੀ ਸਣੇ ਗ੍ਰਿਫ਼ਤਾਰ
Sunday, Aug 25, 2024 - 05:09 AM (IST)

ਪ੍ਰਯਾਗਰਾਜ (ਭਾਸ਼ਾ) : ਪ੍ਰਯਾਗਰਾਜ 'ਚ ਇਕ ਬਜ਼ੁਰਗ ਔਰਤ ਨਾਲ 44 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦੇ ਮੁੱਖ ਦੋਸ਼ੀ ਅਤੇ ਉਸ ਦੇ ਸਾਥੀ ਨੂੰ ਸ਼ਨੀਵਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਸਾਈਬਰ ਥਾਣਾ ਇੰਚਾਰਜ ਰਾਜੀਵ ਤਿਵਾੜੀ ਨੇ ਦੱਸਿਆ ਕਿ ਇਕ ਨਿੱਜੀ ਬੈਂਕ ਦੇ ਸਾਬਕਾ ਮੁਲਾਜ਼ਮ ਸ਼ੁਭਮ ਸਿੰਘ ਨੇ ਆਪਣੇ ਬੈਂਕ ਵਿੱਚੋਂ ਇਕ ਬਜ਼ੁਰਗ ਔਰਤ ਨੂੰ ਆਪਣੇ ਪਤੀ ਦੀ ਮੌਤ ਦੇ ਬੀਮੇ ਲਈ 10 ਲੱਖ ਰੁਪਏ ਦੀ ਰਕਮ ਦਿੱਤੀ ਸੀ ਅਤੇ ਇਸ ਤਰ੍ਹਾਂ ਔਰਤ ਦਾ ਭਰੋਸਾ ਜਿੱਤ ਲਿਆ ਸੀ। ਉਸ ਨੇ ਦੱਸਿਆ ਕਿ ਬੀਮੇ ਦੀ ਰਕਮ ਲੈਣ ਤੋਂ ਬਾਅਦ ਔਰਤ ਨੇ ਇਨ੍ਹਾਂ ਦੋਸ਼ੀਆਂ ਨੂੰ ਦੱਸਿਆ ਕਿ ਉਸ ਦੇ ਪਤੀ ਦਾ 44 ਲੱਖ ਰੁਪਏ ਦਾ ਐੱਲਆਈਸੀ ਬੀਮਾ ਵੀ ਹੈ। ਇਸ 'ਤੇ ਸ਼ੁਭਮ ਸਿੰਘ ਨੇ ਆਪਣੇ ਦੋਸਤ ਸ਼ਵਿੰਦਰ ਸਾਗਰ ਮਿਸ਼ਰਾ, ਜੋ ਕਿ ਉਤਕਰਸ਼ ਸਮਾਲ ਫਾਈਨਾਂਸ ਬੈਂਕ 'ਚ ਸੇਲਜ਼ ਐਗਜ਼ੀਕਿਊਟਿਵ ਦਾ ਕੰਮ ਕਰਦਾ ਸੀ, ਨਾਲ ਮਿਲ ਕੇ ਔਰਤ ਨੇ ਉਤਕਰਸ਼ ਸਮਾਲ ਫਾਈਨਾਂਸ ਬੈਂਕ 'ਚ ਨਵਾਂ ਖਾਤਾ ਖੁੱਲ੍ਹਵਾਇਆ ਅਤੇ ਦੋਸ਼ੀ ਨੇ ਉਸ 'ਚ ਆਪਣਾ ਮੋਬਾਈਲ ਨੰਬਰ ਪਾ ਦਿੱਤਾ।
ਇਹ ਵੀ ਪੜ੍ਹੋ : ਸਟੀਲ ਪਲਾਂਟ 'ਚ ਜ਼ਬਰਦਸਤ ਧਮਾਕਾ; ਪਿਘਲਿਆ ਹੋਇਆ ਲੋਹਾ ਮਜ਼ਦੂਰਾਂ 'ਤੇ ਡਿੱਗਿਆ, 30 ਜ਼ਖਮੀ
ਤਿਵਾੜੀ ਨੇ ਦੱਸਿਆ ਕਿ ਜਿਵੇਂ ਹੀ ਔਰਤ ਦੇ ਬੈਂਕ ਖਾਤੇ 'ਚ ਬੀਮੇ ਦੀ ਰਕਮ ਪਹੁੰਚੀ ਤਾਂ ਦੋਸ਼ੀ ਨੇ ਮੋਬਾਈਲ ਬੈਂਕਿੰਗ ਰਾਹੀਂ ਖਾਤੇ 'ਚੋਂ ਸਾਰੇ ਪੈਸੇ ਕੱਢਵਾ ਲਏ। ਡਿਪਟੀ ਕਮਿਸ਼ਨਰ ਆਫ ਪੁਲਸ (ਸਿਟੀ) ਦੀਪਕ ਭੁੱਕਰ ਮੁਤਾਬਕ, ਪੀੜਤ ਔਰਤ ਨੇ ਗਾਜ਼ੀਪੁਰ ਨਿਵਾਸੀ ਸ਼ੁਭਮ ਸਿੰਘ ਅਤੇ ਗੋਂਡਾ ਨਿਵਾਸੀ ਸ਼ਵਿੰਦਰ ਸਾਗਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 419, 420 ਅਤੇ 201 ਤਹਿਤ ਐੱਫਆਈਆਰ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਸਾਈਬਰ ਠੱਗੀ ਦੇ ਮੁੱਖ ਦੋਸ਼ੀ ਸ਼ੁਭਮ ਸਿੰਘ ਅਤੇ ਉਸ ਦੇ ਸਾਥੀ ਸ਼ਵਿੰਦਰ ਸਾਗਰ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8