ਬੱਕਰੀ ਸਵੈਅੰਵਰ ਨੂੰ ਲੈ ਕੇ ਰਾਜਨੀਤੀ ''ਚ ਸ਼ੁਰੂ ਹੋਈ ਮਹਾਭਾਰਤ, ਆਪਸ ''ਚ ਭਿੜੇ ਮੰਤਰੀ

01/25/2018 2:30:08 PM

ਦੇਹਰਾਦੂਨ— ਉਤਰਾਖੰਡ ਦੇ ਪਹਾੜਾਂ 'ਤੇ ਢੋਲ ਅਤੇ ਹੋਰ ਯੰਤਰਾਂ ਦੇ ਸੁਰੀਲੇ ਸੰਗੀਤ ਹਮੇਸ਼ਾ ਵਿਆਹ 'ਚ ਹੀ ਸੁਣਾਈ ਦਿੰਦੇ ਹਨ। ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਦੇ ਵਿਆਹ 'ਤੇ ਵੀ ਹੁਣ ਸੁਰੀਲੇ ਗੀਤ ਸੁਣਾਈ ਦੇਣਗੇ। ਬੱਕਰੀਆਂ ਦੇ ਵਿਆਹ ਲਈ ਧਨੌਲਟੀ 'ਚ ਬੱਕਰੀ ਸਵੈਅੰਵਰ ਆਯੋਜਿਤ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਰਾਜਨੀਤੀ 'ਚ ਮਹਾਭਾਰਤ ਛਿੜ ਗਈ ਹੈ।PunjabKesariਬੱਕਰੀ ਸਵੈਅੰਵਰ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਪਸ਼ੂ ਪਾਲਣ ਮੰਤਰੀ ਰੇਖਾ ਆਰੀਆ ਅਤੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦਰਮਿਆਨ ਜੰਗ ਦੀ ਸ਼ੁਰੂਆਤ ਵੀ ਹੋ ਗਈ ਹੈ। ਸੈਰ-ਸਪਾਟਾ ਮੰਤਰੀ ਨੇ ਇਸ ਬੱਕਰੀ ਸਵੈਅੰਵਰ ਦਾ ਜੰਮ ਕੇ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਰਵਾਇਤੀ ਮੰਤਰਾਂ ਨਾਲ ਛੇੜਛਾੜ ਹੋਵੇਗੀ। ਇਸ ਦੇ ਉਲਟ ਪਸ਼ੂ ਪਾਲਣ ਮੰਤਰੀ ਦਾ ਕਹਿਣਾ ਹੈ ਕਿ ਇਹ ਨਸਲ ਸੁਧਾਰ ਦਾ ਕੰਮ ਹੈ ਅਤੇ ਮੰਤਰ ਪਸ਼ੂਆਂ ਨੂੰ ਇਨਸਾਨੀਅਤ ਸਿਖਾਉਂਦੇ ਹਨ।PunjabKesari
ਇਸ 'ਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦਾ ਕਹਿਣਾ ਹੈ ਕਿ ਜਿੱਥੇ 2 ਭਾਂਡੇ ਹੋਣਗੇ, ਉੱਥੇ ਆਪਸ 'ਚ ਟਕਰਾਅ ਤਾਂ ਹੋਵੇਗਾ। ਜ਼ਿਕਰਯੋਗ ਹੈ ਕਿ 23 ਅਤੇ 24 ਫਰਵਰੀ ਨੂੰ ਪਸ਼ੂ ਪਾਲਣ ਵਿਭਾਗ ਧਨੌਲਟੀ 'ਚ ਬੱਕਰੀ ਸਵੈਅੰਵਰ ਕਰਨ ਜਾ ਰਹੇ ਹਨ।


Related News