ਕੋਰੋਨਾ ਮਹਾਮਾਰੀ ਦੌਰਾਨ ਛੋਟੇ ਬੱਚੇ ਨੇ ਜਿੱਤਿਆ ਸਾਰਿਆਂ ਦਾ ਦਿਲ, ਕੀਤਾ ਇਹ ਕੰਮ

Tuesday, May 18, 2021 - 09:26 PM (IST)

ਕੋਰੋਨਾ ਮਹਾਮਾਰੀ ਦੌਰਾਨ ਛੋਟੇ ਬੱਚੇ ਨੇ ਜਿੱਤਿਆ ਸਾਰਿਆਂ ਦਾ ਦਿਲ, ਕੀਤਾ ਇਹ ਕੰਮ

ਨੈਸ਼ਨਲ ਡੈਸਕ- ਕਹਿੰਦੇ ਹਨ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਜਿਉਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਵੀ ਅਜਿਹਾ ਹੀ ਸੰਦੇਸ਼ ਦਿੱਤਾ ਹੈ ਇਕ ਬੱਚੇ ਦੀ ਤਸਵੀਰ ਨੇ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਮੁਸਕਾਨ ਆ ਜਾਵੇਗੀ।

ਇਹ ਖ਼ਬਰ ਪੜ੍ਹੋ-  ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA


ਦਰਅਸਲ ਇਕ ਟਵਿੱਟਰ ਯੂਜ਼ਰ ਨੇ ਇਹ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਇਕ ਛੋਟਾ ਬੱਚਾ ਖਾਣ ਵਾਲੇ ਪੈਕੇਟ 'ਤੇ ਆਪਣੇ ਹੱਥ ਨਾਲ ਖੁਸ਼ ਰਹੋ ਲਿਖਦਾ ਦਿਖ ਰਿਹਾ ਹੈ। ਟੇਬਲ 'ਤੇ ਖਾਣ ਵਾਲੇ ਬਹੁਤ ਸਾਰੇ ਪੈਕੇਟ ਰੱਖੇ ਹੋਏ ਹਨ। ਇਸ ਦੇ ਨਾਲ ਹੀ ਯੂਜ਼ਰ ਨੇ ਲਿਖਿਆ ਹੈ ਕਿ ਬੱਚੇ ਦੀ ਮਾਂ ਹਸਪਤਾਲ 'ਚ ਦਾਖਲ ਮਰੀਜ਼ਾਂ ਲਈ ਖਾਣਾ ਬਣਾਉਂਦੀ ਹੈ ਅਤੇ ਇਹ ਬੱਚਾ ਉਸਦੇ ਪੈਕੇਟ 'ਤੇ ਲਿਖਦਾ ਹੈ ਖੁਸ਼ ਰਹੋ। ਕੋਰੋਨਾ ਨਾਲ ਜਿੱਥੇ ਲੋਕਾਂ ਦੀ ਜ਼ਿੰਦਗੀ 'ਚ ਤਣਾਅ ਪੈਦਾ ਕਰ ਦਿੱਤਾ ਹੈ ਉੱਥੇ ਹੀ ਬੱਚਾ ਇਨ੍ਹਾ ਸ਼ਬਦਾਂ ਨਾਲ ਮਰੀਜ਼ਾਂ ਦਾ ਹੌਸਲਾ ਵਧਾਉਣ 'ਚ ਲੱਗਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News