ਆਤਮ-ਹੱਤਿਆ ਤੋਂ ਪਹਿਲਾਂ ਮਹਿਲਾ ਨੇ ਬਣਾਈ ਵੀਡੀਓ, ਕਿਹਾ-ਉਨ੍ਹਾਂ ਨੂੰ ਛੱਡੀਓ ਨਾ
Wednesday, Jun 19, 2019 - 11:01 PM (IST)

ਨੈਸ਼ਨਲ ਡੈਸਕ—ਕਰਨਾਰਟਕ ਦੀ ਰਾਜਧਾਨੀ ਬੈਂਗਲੁਰੂ 'ਚ ਇਕ ਮਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਕਿਰਾਏ 'ਤੇ ਰਹਿਣ ਵਾਲੀ ਮਹਿਲਾ ਨੇ ਆਤਮ ਹੱਤਿਆ ਕਰ ਲਈ। 36 ਸਾਲ ਦੀ ਮੰਜੁਲਾ ਨੇ ਆਤਮ ਹੱਤਿਆ ਕਰਨ ਦੇ ਕੁਝ ਮਿੰਟ ਪਹਿਲਾਂ ਵੀਡੀਓ ਬਣਾਈ, ਜਿਸ 'ਚ ਉਸ ਨੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਮਕਾਨ ਮਾਲਕ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਹੀ ਹੈ। ਦੇਵਾਨੱਲੀ ਪੁਲਸ ਨੇ ਦੱਸਿਆ ਕਿ ਮੰਜੁਨਾਥਨਗਰ ਦੀ ਰਹਿਣ ਵਾਲੀ ਮੰਜੁਲਾ ਨੇ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਫਾਂਸੀ ਲਗਾ ਲਈ। ਇਸ ਤੋਂ ਪਹਿਲਾਂ ਉਸ ਨੇ 36 ਸੈਕਿੰਡ ਦੀ ਇਕ ਵੀਡੀਓ ਵੀ ਬਣਾਈ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ ਅਤੇ ਇਸ 'ਚ ਉਹ ਆਪਣੇ ਮਕਾਨ ਮਾਲਕ ਦੇ ਦੋਸ਼ ਲਗਾਉਂਦੇ ਹੋਏ ਕਹਿੰਦੀ ਹੈ ਕਿ '' ਉਨ੍ਹਾਂ ਨੇ ਸਾਨੂੰ ਬਹੁਤ ਤੰਗ ਕੀਤਾ ਹੈ ਅਤੇ ਇਥੇ ਤਕ ਕੀ ਮੇਰਾ ਮੰਗਲਸੂਤਰ ਵੀ ਛੋਹ ਲਿਆ ਹੈ।
ਮਹਿਲਾ ਨੇ ਵੀਡੀਓ 'ਚ ਅਗੇ ਕਿਹਾ ਹੈ ਕਿ ਮੈਂ ਅਤੇ ਮੇਰਾ ਪਤੀ ਪੁਲਸ ਸਟੇਸ਼ਨ ਗਏ, ਪਰ ਸਾਨੂੰ ਸੋਮਸ਼ੇਖਰ, ਉਸ ਦੀ ਪਤਨੀ ਅਤੇ ਬੇਟੀ ਨੇ ਪੁਲਸ ਦੇ ਸਾਹਮਣੇ ਕੁੱਟਿਆ, ਪੁਲਸ ਦੇਖਦੀ ਰਹੀ। ਮੈਂ ਆਪਣੇ ਪਤੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਅਤੇ ਹੁਣ ਮੈਂ ਆਤਮ ਹੱਤਿਆ ਕਰ ਰਹੀ ਹਾਂ। ਸੋਮਾ, ਉਸ ਦੀ ਪਤਨੀ ਬਿੰਦੂ ਅਤੇ ਬੇਟੀ ਗੀਤਾ ਇਸ ਦੇ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਛੱਡਓ ਨਾ। ਉੱਥੇ, ਪੁਲਸ ਦਾ ਕਹਿਣਾ ਹੈ ਕਿ ਮੰਜੁਲਾ ਦੇ ਪਤੀ ਸੁਬਰਮਣੀ ਸ਼ਹ 'ਚ ਪਾਨ ਦੀ ਦੁਕਾਨ ਚਲਾਉਂਦੇ ਹਨ। ਪਰਿਵਾਰ ਕਿਰਾਏ ਦੇ ਘਰ 'ਚ ਰਹਿੰਦਾ ਹੈ, ਜੋ ਕਿ ਸੋਮਸ਼ੇਖਰ ਦਾ ਹੈ। ਮਕਾਨ ਮਾਲਕ ਉਨ੍ਹਾਂ ਤੋਂ ਆਪਣਾ ਘਰ ਖਾਲੀ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਉਹ ਘਰ ਕਿਸੇ ਹੋਰ ਨੂੰ ਕਿਰਾਏ 'ਤੇ ਦੇਣਾ ਚਾਹੁੰਦੇ ਸਨ, ਜਿਸ ਦੇ ਚੱਲਦੇ ਮੰਜੁਲਾ ਅਤੇ ਸੋਮਸ਼ੇਖਰ ਦੇ ਪਰਿਵਾਰ ਵਿਚਾਲੇ ਝਗੜਾ ਹੁੰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਅਸੀਂ ਮੰਜੁਲਾ ਦੇ ਵੀਡੀਓ 'ਚ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਸੋਮਸ਼ੇਖਰ, ਬਿੰਦੂ ਅਤੇ ਗੀਤੇ ਵਿਰੁੱਧ ਆਮਤ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਸੋਮਸ਼ੇਖਰ ਨੂੰ ਗ੍ਰਿਫਤਾਰ ਕਰ ਲਿਆ ਹੈ।