ਲੋਕ ਸਭਾ ''ਚ ਉਠਿਆ ਚਾਂਦੀਪੁਰਾ ਵਾਇਰਸ ਦੇ ਪ੍ਰਕੋਪ ਦਾ ਮੁੱਦਾ, ਸਰਕਾਰ ਨੂੰ ਜਲਦ ਕਾਰਵਾਈ ਦੀ ਅਪੀਲ
Wednesday, Jul 24, 2024 - 04:01 PM (IST)
ਨਵੀਂ ਦਿੱਲੀ (ਭਾਸ਼ਾ)- ਗੁਜਰਾਤ 'ਚ ਚਾਂਦੀਪੁਰਾ ਵਾਇਰਸ ਨਾਲ ਹੁਣ ਤੱਕ 37 ਬੱਚਿਆਂ ਦੀ ਮੌਤ ਹੋਣ ਦਾ ਦਾਅਵਾ ਕਰਦੇ ਹੋਏ ਕਾਂਗਰਸ ਦੀ ਸੰਸਦ ਮੈਂਬਰ ਗਨੀਬੇਨ ਨਗਾਜੀ ਠਾਕੋਰ ਨੇ ਕੇਂਦਰ ਸਰਕਾਰ ਤੋਂ ਇਸ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਜਲਦ ਤੋਂ ਜਲਦ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਮੁੜ ਕੋਰੋਨਾ ਮਹਾਮਾਰੀ ਵਰਗੀ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ। ਠਾਕੋਰ ਨੇ ਲੋਕ ਸਭਾ 'ਚ ਜ਼ੀਰੋ ਕਾਲ ਦੌਰਾਨ ਇਸ ਮੁੱਦੇ ਨੂੰ ਚੁੱਕਦੇ ਹੋਏ ਕਿਹਾ,''ਮੇਰੇ ਸੰਸਦੀ ਖੇਤਰ ਬਨਾਸਕਾਂਠਾ ਸਮੇਤ ਪੂਰੇ ਗੁਜਰਾਤ 'ਚ ਇਸ ਸਮੇਂ ਚਾਂਦੀਪੁਰਾ ਵਾਇਰਸ ਦੇ ਸੰਕਰਮਣ ਖ਼ਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੁਣ ਤੱਕ 84 ਮਾਮਲੇ ਇਸ ਵਾਇਰਸ ਦੇ ਸੰਕਰਮਣ 'ਚ ਆ ਚੁੱਕੇ ਹਨ। ਇਸ ਨਾਲ ਹੁਣ ਤੱਕ 37 ਬੱਚਿਆਂ ਦੀ ਜਾਨ ਜਾ ਚੁੱਕੀ ਹੈ।''
ਉਨ੍ਹਾਂ ਕਿਹਾ ਕਿ ਅੰਕੜਿਆਂ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਇਸ ਵਾਇਰਸ ਨਾਲ ਸੰਕ੍ਰਮਿਤ 100 'ਚੋਂ ਸਿਰਫ਼ 15 ਫ਼ੀਸਦੀ ਮਰੀਜ਼ਾਂ ਨੂੰ ਹੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਅਹਿਮਦਾਬਾਦ, ਵਡੋਦਰਾ, ਸੂਰਤ ਅਤੇ ਬਨਾਸਕਾਂਠਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ 'ਚ ਇਸ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਜੋ ਦਿਨ ਪ੍ਰਤੀ ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਕਾਂਗਰਸ ਸੰਸਦ ਮੈਂਬਰ ਨੇ ਕਿਹਾ,''ਇਸ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਮੁੜ ਕੋਰੋਨਾ ਮਹਾਮਾਰੀ ਵਰਗੀ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ।'' ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਗੁਜਰਾਤ 'ਚ ਤੇਜ਼ੀ ਨਾਲ ਪ੍ਰਕੋਪ ਦਿਖਾ ਰਹੇ ਇਸ ਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਰੋਕਥਾਮ ਲਈ ਜਲਦ ਤੋਂ ਜਲਦ ਕਠੋਰ ਕਦਮ ਚੁੱਕੇ ਜਾਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e