ਇਨ੍ਹਾਂ ਤਿੰਨ ਬੈਂਕਾਂ ਨੇ ਲਏ ਮਹੱਤਵਪੂਰਨ ਫ਼ੈਸਲੇ, ਦੇਸ਼ ਦੇ ਕਰੋੜਾਂ ਖਾਤਾਧਾਰਕਾਂ ਨੂੰ ਕਰਨਗੇ ਪ੍ਰਭਾਵਤ

Saturday, Aug 29, 2020 - 05:43 PM (IST)

ਨਵੀਂ ਦਿੱਲੀ — ਪਿਛਲੇ ਕੁਝ ਦਿਨਾਂ ਵਿਚ ਦੇਸ਼ ਦੇ ਤਿੰਨ ਵੱਡੇ ਬੈਂਕਾਂ ਨੇ ਕੁਝ ਮਹੱਤਵਪੂਰਨ ਫੈਸਲੇ ਲਏ ਹਨ। ਇਹ ਤਿੰਨ ਬੈਂਕ ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ., ਕੋਟਕ ਮਹਿੰਦਰਾ ਅਤੇ ਸਰਕਾਰੀ ਬੈਂਕ ਆਫ ਬੜੌਦਾ (ਬੀ.ਓ.ਬੀ.) ਹਨ। ਇਨ੍ਹਾਂ ਵਲੋਂ ਲਏ ਗਏ ਫੈਸਲਿਆਂ ਦਾ ਅਸਰ ਦੇਸ਼ ਦੇ ਕਰੋੜਾਂ ਗਾਹਕਾਂ ’ਤੇ ਪਏਗਾ। ਆਓ ਇਸ ਬਾਰੇ ਵਿਸਥਾਰ ਵਿਚ ਜਾਣੀਏ।

ਬੈਂਕ ਆਫ ਬੜੌਦਾ

ਪਬਲਿਕ ਸੈਕਟਰ ਦੇ ਬੈਂਕ ਆਫ ਬੜੌਦਾ ਨੇ ਆਪਣੇ ਨਵੇਂ ਗਾਹਕਾਂ ਲਈ ਕਰਜ਼ਿਆਂ ’ਤੇ ਲਿਆ ਜਾਣ ਵਾਲਾ ਜੋਖਮ ਪ੍ਰੀਮੀਅਮ ਵਧਾ ਦਿੱਤਾ ਹੈ। ਜੇ ਤੁਸੀਂ ਸੌਖੀ ਭਾਸ਼ਾ ਵਿਚ ਸਮਝਦੇ ਹੋ, ਤਾਂ ਨਵੇਂ ਗਾਹਕਾਂ ਲਈ ਬੈਂਕ ਆਫ਼ ਬੜੌਦਾ ਤੋਂ ਕਰਜ਼ਾ ਲੈਣਾ ਹੁਣ ਮਹਿੰਗਾ ਹੋਵੇਗਾ। ਇਸ ਤੋਂ ਇਲਾਵਾ ਬੈਂਕ ਨੇ ਉਧਾਰ ਦੇਣ ਦੇ ਮਾਮਲੇ ਵਿਚ ਵਧੀਆ ਕ੍ਰੈਡਿਟ ਸਕੋਰ ਨੂੰ ਵੀ ਸ਼ਾਮਲ ਕੀਤਾ ਹੈ। ਇਸਦਾ ਅਰਥ ਇਹ ਹੈ ਕਿ ਜਿਸ ਦਾ ਕ੍ਰੈਡਿਟ ਸਕੋਰ ਵਧੀਆ ਹੋਵੇਗਾ ਉਸ ਗਾਹਕ ਨੂੰ ਘੱਟ ਵਿਆਜ ਦਰ ’ਤੇ ਜ਼ਿਆਦਾ ਲੋਨ ਮਿਲੇਗਾ। ਦੂਜੇ ਪਾਸੇ ਜੇਕਰ ¬ਕ੍ਰੈਡਿਟ ਸਕੋਰ ਵਧੀਆ ਨਾ ਹੋਇਆ ਤਾਂ ਲੋਨ ਦੀ ਵਿਆਜ ਦਰ ਜ਼ਿਆਦਾ ਹੋਵੇਗੀ। 

ਨਿੱਜੀ ਖੇਤਰ ਦੇ ਬੈਂਕ ICICI ਦਾ ਫ਼ੈਸਲਾ

ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਕਿਸਾਨਾਂ ਨੂੰ ਕਰਜ਼ੇ ਦੇਣ ਲਈ ਇਕ ਵਿਲੱਖਣ ਪਹਿਲ ਕੀਤੀ ਹੈ। ਦਰਅਸਲ ਬੈਂਕ ਸੈਟੇਲਾਈਟ ਜ਼ਰੀਏ ਲਈਆਂ ਗਈਆਂ ਖੇਤਾਂ ਦੀਆਂ ਤਸਵੀਰਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਕਿਸਾਨਾਂ ਨੂੰ ਕਰਜ਼ਾ ਦੇ ਰਿਹਾ ਹੈ। ਬੈਂਕ ਅਨੁਸਾਰ ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਸਹੀ ਮੁਲਾਂਕਣ ਹੋ ਸਕੇਗਾ ਅਤੇ ਨਾਲ ਹੀ ਕਰਜ਼ੇ ਨੂੰ ਮਨਜ਼ੂਰੀ ਦੇਣ ਵਿਚ ਘੱਟ ਸਮਾਂ ਲੱਗੇਗਾ। ਇਹ ਤਕਨੀਕ ਕਿਸਾਨਾਂ ਦੇ ਕਰਜ਼ੇ ਦੀ ਹੱਦ ਵਧਾਉਣ ਵਿਚ ਸਹਾਇਤਾ ਕਰੇਗੀ।

ਇਹ ਵੀ ਦੇਖੋ : ਤਿੰਨ ਬੈਂਕਾਂ ਨੇ ਲਏ ਮਹੱਤਵਪੂਰਨ ਫੈਸਲੇ, ਦੇਸ਼ ਦੇ ਕਰੋੜਾਂ ਗਾਹਕਾਂ ਨੂੰ ਕਰਨਗੇ ਪ੍ਰਭਾਵਤ

ਇਸੇ ਤਰ੍ਹਾਂ ਹਾਲ ਹੀ ਵਿਚ ਆਈ.ਸੀ.ਆਈ.ਸੀ.ਆਈ. ਹੋਮ ਫਾਈਨੈਂਸ (ਆਈ.ਸੀ.ਆਈ.ਸੀ.ਆਈ. ਐਚਐਫਸੀ) ਨੇ ਸੀਨੀਅਰ ਸਿਟੀਜ਼ਨਜ਼ ਲਈ ਵਿਸ਼ੇਸ਼ ਐਫ. ਡੀ. ਸਕੀਮ ਪੇਸ਼ ਕੀਤੀ ਹੈ। ਇਸ ਐਫ.ਡੀ. ਸਕੀਮ ਵਿਚ ਵਿਆਜ ਦੀਆਂ ਦਰਾਂ ਆਮ ਨਾਲੋਂ ਜ਼ਿਆਦਾ ਮਿਲ ਰਹੀਆਂ ਹਨ।

ਕੋਟਕ ਮਹਿੰਦਰਾ ਬੈਂਕ ਦਾ ਫ਼ੈਸਲਾ

ਹੁਣ ਕੋਟਕ ਮਹਿੰਦਰਾ ਬੈਂਕ ਦੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਲਈ ਡੈਬਿਟ ਕਾਰਡ ਦੀ ਵੀ ਜ਼ਰੂਰਤ ਨਹੀਂ ਹੋਏਗੀ। ਦਰਅਸਲ ਬੈਂਕ ਨੇ ਐਸ.ਬੀ.ਆਈ. ਦੀ ਤਰ੍ਹਾਂ ਕਾਰਡਲੈਸ ਕੈਸ਼ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਲਈ ਗਾਹਕਾਂ ਨੂੰ ਕੋਟਕ ਨੈਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਐਪ ਵਿਚ ਲਾਗਇਨ ਕਰਨਾ ਪਏਗਾ। ਰਜਿਸਟਰੀਕਰਣ ਦੀ ਪ੍ਰਕਿਰਿਆ ਇੱਥੇ ਹੀ ਪੂਰੀ ਹੋਵੇਗੀ। ਇਸ ਤੋਂ ਬਾਅਦ ਹੀ ਤੁਸੀਂ ਕੋਡ ਜੈਨਰੇਟ ਕਰਕੇ ਕਿਸੇ ਵੀ ਏ.ਟੀ.ਐਮ. ਤੋਂ ਕਾਰਡਲੈੱਸ ਕੈਸ਼ ਕਢਵਾ ਸਕੋਗੇ।

ਇਹ ਵੀ ਦੇਖੋ : ਜੇਕਰ ਖੁੱਲ੍ਹੇ ਪੈਸਿਆਂ ਦੀ ਬਜਾਏ ਬੱਸ-ਰੇਲ 'ਚ ਮਿਲਦੀ ਹੈ ਟੌਫ਼ੀ ਤਾਂ ਇੱਥੇ ਕਰੋ ਸ਼ਿਕਾਇਤ


Harinder Kaur

Content Editor

Related News