"ਜੇ ਗੈਸ ਮੁੱਕ ਗਈ ਤਾਂ...!", ਵਿਆਹ ਮੌਕੇ ਲਾੜੇ ਨੇ ਲਾੜੀ ਮੂਹਰੇ ਰੱਖੀ ਅਨੋਖੀ ਸ਼ਰਤ
Wednesday, Apr 29, 2026 - 01:37 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਇੱਕ ਅਜਿਹਾ ਵਿਆਹ ਹੋਇਆ ਹੈ, ਜੋ ਅੱਜ-ਕੱਲ੍ਹ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਵਿਆਹਾਂ ਵਿੱਚ ਦਾਜ ਜਾਂ ਹੋਰ ਮੰਗਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ, ਪਰ ਇੱਥੇ ਲਾੜੇ ਨੇ ਸੱਤ ਫੇਰੇ ਲੈਣ ਤੋਂ ਪਹਿਲਾਂ ਲਾੜੀ ਦੇ ਸਾਹਮਣੇ ਰਸੋਈ ਗੈਸ ਦੀ ਕਿੱਲਤ ਨੂੰ ਲੈ ਕੇ ਇੱਕ ਬੇਹੱਦ ਅਨੋਖੀ ਸ਼ਰਤ ਰੱਖ ਦਿੱਤੀ।
ਗੈਸ ਸਿਲੰਡਰ ਲਈ ਕੱਟਣੇ ਪਏ ਚੱਕਰ
ਇਹ ਮਾਮਲਾ ਲੋਨੀ ਕਟਰਾ ਥਾਣਾ ਖੇਤਰ ਦੇ ਪਿੰਡ ਖੈਰਾ ਬੀਰੂ ਦਾ ਹੈ। ਜਾਣਕਾਰੀ ਮੁਤਾਬਕ, ਅਸ਼ੋਕ ਨਾਂ ਦੇ ਨੌਜਵਾਨ ਦਾ ਵਿਆਹ ਲਕਸ਼ਮੀ ਨਾਲ ਹੋ ਰਿਹਾ ਸੀ। ਵਿਆਹ ਦੀਆਂ ਤਿਆਰੀਆਂ ਦੌਰਾਨ ਅਸ਼ੋਕ ਨੂੰ ਗੈਸ ਸਿਲੰਡਰ ਲੈਣ ਲਈ ਕਈ ਦਿਨਾਂ ਤੱਕ ਏਜੰਸੀ ਦੇ ਚੱਕਰ ਕੱਟਣੇ ਪਏ ਅਤੇ ਲੰਬੀਆਂ ਲਾਈਨਾਂ ਵਿੱਚ ਲੱਗਣਾ ਪਿਆ। ਗੈਸ ਦੀ ਇਸ ਕਿੱਲਤ ਨੇ ਲਾੜੇ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਸਨੇ ਜੈਮਾਲਾ ਤੋਂ ਠੀਕ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਤੋਂ ਇੱਕ ਅਹਿਮ ਸਵਾਲ ਪੁੱਛ ਲਿਆ।
In UP’s Barabanki, groom Ashok asked his bride: ‘If there’s no LPG gas, can you cook on a traditional chulha?’
— Ghar Ke Kalesh (@gharkekalesh) April 29, 2026
⁰Bride: ‘Yes!’
⁰Wedding done. Real story from the LPG crisis😭 pic.twitter.com/bguc0HjRUX
ਲਾੜੀ ਦੇ ਜਵਾਬ ਨੇ ਜਿੱਤਿਆ ਸਭ ਦਾ ਦਿਲ
ਲਾੜੇ ਅਸ਼ੋਕ ਨੇ ਲਕਸ਼ਮੀ ਨੂੰ ਪੁੱਛਿਆ ਕਿ ਜੇਕਰ ਭਵਿੱਖ ਵਿੱਚ ਗੈਸ ਸਿਲੰਡਰ ਦੀ ਅਜਿਹੀ ਹੀ ਪਰੇਸ਼ਾਨੀ ਰਹੀ, ਤਾਂ ਕੀ ਉਹ ਚੁੱਲ੍ਹੇ 'ਤੇ ਖਾਣਾ ਬਣਾਉਣ ਲਈ ਤਿਆਰ ਰਹੇਗੀ?। ਇਹ ਸੁਣ ਕੇ ਇੱਕ ਪਲ ਲਈ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਪਰ ਲਾੜੀ ਲਕਸ਼ਮੀ ਨੇ ਬਿਨਾਂ ਕਿਸੇ ਝਿਜਕ ਦੇ ਇਹ ਸ਼ਰਤ ਮੰਨ ਲਈ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਚੁੱਲ੍ਹੇ 'ਤੇ ਰੋਟੀ ਪਕਾਉਣ ਦੇ ਨਾਲ-ਨਾਲ ਖੇਤਾਂ ਵਿੱਚ ਵੀ ਕੰਮ ਕਰਨ ਲਈ ਤਿਆਰ ਹੈ।
ਰਿਸ਼ਤਿਆਂ ਵਿੱਚ ਸਮਝਦਾਰੀ ਦੀ ਮਿਸਾਲ
ਲਾੜੀ ਦਾ ਇਹ ਜਵਾਬ ਸੁਣ ਕੇ ਪੂਰਾ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ ਅਤੇ ਲਾੜਾ ਵੀ ਸੰਤੁਸ਼ਟ ਨਜ਼ਰ ਆਇਆ। ਇਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਧੂਮਧਾਮ ਨਾਲ ਸੰਪੰਨ ਹੋਈਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਜਿੱਥੇ ਛੋਟੀਆਂ ਗੱਲਾਂ 'ਤੇ ਰਿਸ਼ਤੇ ਟੁੱਟ ਜਾਂਦੇ ਹਨ, ਉੱਥੇ ਇਸ ਜੋੜੇ ਨੇ ਆਪਸੀ ਸਮਝਦਾਰੀ ਅਤੇ ਸਹਿਯੋਗ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
