ਬੇਟੇ ਦੇ ਵਿਆਹ ਲਈ ਸੋਨਾ ਨਹੀਂ ਖਰੀਦੇਗਾ ਪਰਿਵਾਰ, ਵਜ੍ਹਾ ਜਿੱਤ ਲਵੇਗੀ ਦਿਲ

Monday, Jun 15, 2026 - 05:42 PM (IST)

ਬੇਟੇ ਦੇ ਵਿਆਹ ਲਈ ਸੋਨਾ ਨਹੀਂ ਖਰੀਦੇਗਾ ਪਰਿਵਾਰ, ਵਜ੍ਹਾ ਜਿੱਤ ਲਵੇਗੀ ਦਿਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਪੁਲਗਾਓਂ ਦੇ ਰਹਿਣ ਵਾਲੇ ਸਤੀਸ਼ ਗੌਰੀਸ਼ੰਕਰ ਚੌਬੇ ਦੇ ਪਰਿਵਾਰ ਨੇ ਆਪਣੇ ਪੁੱਤ ਦੇ ਵਿਆਹ ਲਈ ਸੋਨੇ ਦੇ ਗਹਿਣੇ ਨਾ ਖਰੀਦਣ ਦਾ ਫੈਸਲਾ ਕੀਤਾ ਹੈ। ਚੌਬੇ ਪਰਿਵਾਰ ਮੂਲ ਰੂਪ 'ਚ ਦਹਾਕੇ ਪਹਿਲਾਂ ਰਾਜਸਥਾਨ ਦੇ ਝੁੰਝੁਨੂ ਤੋਂ ਮਹਾਰਾਸ਼ਟਰ ਚਲਾ ਗਿਆ ਸੀ। ਸਤੀਸ਼ ਦੇ ਸਾਫਟਵੇਅਰ ਇੰਜੀਨੀਅਰ ਪੁੱਤ ਯਸ਼ ਦਾ ਵਿਆਹ 1 ਜੁਲਾਈ ਨੂੰ ਹੋਣ ਵਾਲਾ ਹੈ। ਇਸ ਸੰਬੰਧ 'ਚ ਸਤੀਸ਼ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਪਰਿਵਾਰ ਦੇ ਫੈਸਲੇ ਦੀ ਜਾਣਕਾਰੀ ਦਿੱਤੀ।

ਸਤੀਸ਼ ਨੇ ਦੱਸਿਆ ਕਿ ਹੋਣ ਵਾਲੀ ਨੂੰਹ ਲਈ ਨਵਾਂ ਮੰਗਲਸੂਤਰ ਖਰੀਦਣ 'ਤੇ ਚਰਚਾ ਚੱਲ ਰਹੀ ਸੀ ਪਰ ਉਨ੍ਹਾਂ ਦੀ ਪਤਨੀ ਸੀਮਾ ਨੇ ਆਪਣਾ ਹੀ ਮੰਗਲਸੂਤਰ ਪਾਲਿਸ਼ ਅਤੇ ਮੁਰੰਮਤ ਕਰਵਾ ਕੇ ਨੂੰਹ ਨੂੰ ਤੋਹਫ਼ੇ ਵਜੋਂ ਦੇਣ ਦਾ ਫੈਸਲਾ ਕੀਤਾ। ਚਿੱਠੀ 'ਚ ਸਤੀਸ਼ ਚੌਬੇ ਨੇ ਲਿਖਿਆ ਕਿ ਇਹ ਸਿਰਫ਼ ਪੈਸੇ ਬਚਾਉਣ ਦਾ ਮਾਮਲਾ ਨਹੀਂ ਹੈ ਸਗੋਂ ਰਾਸ਼ਟਰ ਹਿੱਤ 'ਚ ਜ਼ਿੰਮੇਵਾਰ ਖਰਚ ਦੀ ਭਾਵਨਾ ਨੂੰ ਅਪਣਾਉਣ ਦੀ ਕੋਸ਼ਿਸ਼ ਹੈ। ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਵੀ ਵਿਆਹ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ 10 ਮਈ ਨੂੰ ਹੈਦਰਾਬਾਦ ਦੀ ਇਕ ਰੈਲੀ 'ਚ ਵਿਦੇਸ਼ੀ ਮੁਦਰਾ ਬਣਾਉਣ ਲਈ ਇਕ ਸਾਲ ਤੱਕ ਸੋਨੇ ਦੀ ਖਰੀਦ ਅਤੇ ਵਿਦੇਸ਼ ਯਾਤਰਾ ਟਾਲਣ ਅਤੇ ਫਿਊਲ ਦਾ ਸਮਝਦਾਰੀ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News