ਧੀਰੇਂਦਰ ਪ੍ਰਤਾਪ ਦੇ ਬਿਆਨ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੇ ਕਾਂਗਰਸ : RP ਸਿੰਘ
Thursday, Jun 18, 2026 - 04:50 PM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਕਾਂਗਰਸ ਆਗੂਆਂ ਦੀ ਤੁਲਨਾ ਸਨਮਾਨਤ 'ਪੰਜ ਪਿਆਰਿਆਂ' ਨਾਲ ਕਰਨ ਨੂੰ ਲੈ ਕੇ ਉੱਤਰਾਖੰਡ ਕਾਂਗਰਸ ਦੇ ਨੇਤਾ ਧੀਰੇਂਦਰ ਪ੍ਰਤਾਪ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਸਿੱਖ ਗੁਰੂਆਂ ਅਤੇ ਸਿੱਖ ਪਰੰਪਰਾਵਾਂ ਨੂੰ ਰਾਜਨੀਤਿਕ ਪ੍ਰਚਾਰ ਦਾ ਸਾਧਨ ਬਣਾਉਣਾ ਬੰਦ ਕਰਨ ਦੀ ਮੰਗ ਕੀਤੀ। ਆਰਪੀ ਸਿੰਘ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ,''ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਥਾਪਨਾ ਸਰਵਉੱਚ ਸਮਰਪਣ, ਹਿੰਮਤ, ਧਰਮ ਦੀ ਰੱਖਿਆ ਲਈ ਕੀਤੇ ਗਏ ਨਿਰਸਵਾਰਥ ਬਲੀਦਾਨ ਦੇ ਪ੍ਰਤੀਕ ਵਜੋਂ ਕੀਤੀ ਸੀ। ਰਾਜਨੀਤਿਕ ਨੇਤਾਵਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨਾ ਸਿਰਫ਼ ਰਾਜਨੀਤਕ ਚਾਪਲੂਸੀ ਲਈ ਸਿੱਖ ਧਰਮ ਦੀ ਸਭ ਤੋਂ ਪਵਿੱਤਰ ਪਰੰਪਰਾਵਾਂ 'ਚੋਂ ਇਕ ਨੂੰ ਮਾਮੂਲੀ ਬਣਾਉਣ ਦੀ ਕੋਸ਼ਿਸ਼ ਹੈ।''

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਕ ਲੰਬਾ ਇਤਿਹਾਸ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਬਿਆਨ ਉਸੇ ਮੰਦਭਾਗੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਦੇ ਹਨ। ਕਾਂਗਰਸ ਪਾਰਟੀ ਨੂੰ ਤੁਰੰਤ ਬਿਆਂ ਕਿਸੇ ਸ਼ਰਤ ਦੇ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਸਿੱਖ ਗੁਰੂਆਂ ਅਤੇ ਸਿੱਖ ਪਰੰਪਰਾਵਾਂ ਨੂੰ ਰਾਜਨੀਤਕ ਪ੍ਰਚਾਰ ਦਾ ਸਾਧਨ ਬਣਾਉਣਾ ਬੰਦ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੀ ਕਾਂਗਰਸ ਦੇ ਪੰਜਾਬ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਇਸ ਅਪਮਾਨਜਨਕ ਟਿੱਪਣੀ ਦੀ ਨਿੰਦਾ ਕਰਨਗੇ ਅਤੇ ਧੀਰੇਂਦਰ ਪ੍ਰਤਾਪ ਤੋਂ ਮੁਆਫ਼ੀ ਦੀ ਮੰਗ ਕਰਨਗੇ? ਜਾਂ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਵੀ ਚੁੱਪ ਰਹਿਣਗੇ? ਉਨ੍ਹਾਂ ਕਿਹਾ ਕਿ ਆਸਥਾ ਕੋਈ ਰਾਜਨੀਤਕ ਉਪਕਰਣ ਨਹੀਂ ਹੈ। ਪੰਜ ਪਿਆਰਿਆਂ ਦਾ ਸਥਾਨ ਰਾਜਨੀਤਕ ਮੌਕਾਪ੍ਰਸਤੀ, ਚਾਪਲੂਸੀ ਅਤੇ ਪੱਖਪਾਤੀ ਨਾਅਰਿਆਂ ਤੋਂ ਕਿਤੇ ਉੱਪਰ ਹੈ। ਉਨ੍ਹਾਂ ਦੀ ਵਿਰਾਸਤ ਪਵਿੱਤਰ ਹੈ ਅਤੇ ਉਸ ਨੂੰ ਰਾਜਨੀਤਕ ਥੀਐਟ੍ਰਿਕ (ਨਾਟਕਾਂ) ਦਾ ਵਿਸ਼ਾ ਨਹੀਂ ਬਣਾਇਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
