ਸਾਬਣ ਦੇ ਡੱਬਿਆਂ ''ਚ ਲੁਕਾ ਕੇ ਰੱਖੀ ਡੇਢ ਕਰੋੜ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ
Wednesday, Jun 24, 2026 - 04:38 PM (IST)
ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਨਲਬਾੜੀ ਜ਼ਿਲ੍ਹੇ 'ਚ ਕਰੀਬ ਡੇਢ ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਅਤੇ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਮਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਸਾਬਣ ਦੇ 16 ਡੱਬਿਆਂ 'ਚ ਲੁਕਾ ਕੇ ਰੱਖੀ ਗਈ 211.5 ਗ੍ਰਾਮ ਸ਼ੱਕੀ ਹੈਰੋਇਨ ਬਰਾਮਦ ਕਰਨ ਲਈ ਨਲਬਾੜੀ ਪੁਲਸ ਨੂੰ ਵਧਾਈ ਦਿੱਤੀ। ਇਸ ਦੀ ਕੀਮਤ 1.48 ਕਰੋੜ ਰੁਪਏ ਹੈ। ਇਸ ਮਾਮਲੇ 'ਚ 2 ਲੋਕਾਂ ਨੂੰ ਫੜਿਆ ਗਿਆ ਹੈ।''

ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਖਤਰੇ ਖ਼ਿਲਾਫ਼ ਸੂਬੇ ਦੀ ਲੜਾਈ ਪੂਰੀ ਤਾਕਤ ਨਾਲ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ,''ਇਕ ਹੋਰ ਖੇਪ ਸਾਡੇ ਭਾਈਚਾਰਿਆਂ 'ਚ ਜ਼ਹਿਰ ਘੋਲਣ ਤੋਂ ਪਹਿਲਾਂ ਹੀ ਫੜ ਲਈ ਗਈ...ਸਾਵਧਾਨ...ਆਸਾਮ ਪੁਲਸ ਦੀ ਨਜ਼ਰ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
