ਜੈਸ਼ ਕਮਾਂਡਰ ਨਾਲ ਵਿਆਹ ਲਈ ਪਾਕਿ ਜਾਣ ਦੀ ਯੋਜਨਾ ਬਣਾ ਰਹੀ ਔਰਤ ਗ੍ਰਿਫ਼ਤਾਰ

Friday, Jun 26, 2026 - 11:56 AM (IST)

ਜੈਸ਼ ਕਮਾਂਡਰ ਨਾਲ ਵਿਆਹ ਲਈ ਪਾਕਿ ਜਾਣ ਦੀ ਯੋਜਨਾ ਬਣਾ ਰਹੀ ਔਰਤ ਗ੍ਰਿਫ਼ਤਾਰ

ਜੈਪੁਰ (ਏਜੰਸੀ) - ਰਾਜਸਥਾਨ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਮਿਲਟਰੀ ਇੰਟੈਲੀਜੈਂਸ ਤੋਂ ਮਿਲੇ ਇਨਪੁਟ ਦੇ ਆਧਾਰ ’ਤੇ ਜੈਪੁਰ ਤੋਂ ਬਬੀਤਾ ਧਾਕੜ ਉਰਫ਼ ਖਦੀਜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਾਬੰਦੀਸ਼ੁਦਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੈੱਟਵਰਕ ਨਾਲ ਜੁੜ ਕੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੀ ਸੀ। ਸੁਰੱਖਿਆ ਏਜੰਸੀਆਂ ਦੀ ਜਾਂਚ ’ਚ ਇਸ ਮਾਮਲੇ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਰਾਜਸਥਾਨ ਏ. ਟੀ. ਐੱਸ. ਨੇ ਜੈਸ਼-ਏ-ਮੁਹੰਮਦ ਦਾ ਸਲੀਪਰ ਸੈੱਲ ਚਲਾਉਣ ਦੀ ਮੁਲਜ਼ਮ ਬਬੀਤਾ ਨੂੰ ਗ੍ਰਿਫ਼ਤਾਰ ਕੀਤਾ ਹੈ। 

ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ

ਬਬੀਤਾ (37) ਦੇ ਖ਼ਿਲਾਫ਼ ਕਈ ਗੰਭੀਰ ਦੋਸ਼ ਲੱਗੇ ਹਨ। ਉਹ ਜੈਸ਼ ਦੇ ਕਮਾਂਡਰ ਅਬੂ-ਉਬੈਦਾਹ ਦੇ ਸੰਪਰਕ ’ਚ ਸੀ, ਜਿਸ ਨੇ ਉਸਨੂੰ ਆਪਣੇ ਜਾਲ ’ਚ ਫਸਾਇਆ। ਬਬੀਤਾ ਨੇ 2 ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਅਬੂ-ਉਬੈਦਾਹ ਦੇ ਸੰਪਰਕ ’ਚ ਆਉਣ ਤੋਂ ਬਾਅਦ ਆਪਣੀਆਂ ਨਿੱਜੀ ਸਮੱਸਿਆਵਾਂ ਬਾਰੇ ਉਸ ਨੂੰ ਦੱਸਿਆ। ਬਬੀਤਾ ਹੁਣ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਅਨੁਸਾਰ, ਨਵੰਬਰ ’ਚ ਉਹ ਪਾਕਿਸਤਾਨ ਭੱਜਣ ਦੀ ਪੂਰੀ ਯੋਜਨਾ ਬਣਾ ਚੁੱਕੀ ਸੀ। ਏ. ਟੀ. ਐੱਸ. ਨੇ ਬਬੀਤਾ ਦੀਆਂ ਸ਼ੱਕੀ ਸਰਗਰਮੀਆਂ ’ਤੇ ਨਜ਼ਰ ਰੱਖੀ ਸੀ। ਜਾਂਚ ਦੌਰਾਨ ਕਈ ਦਿਨਾਂ ਤੱਕ ਰੇਕੀ ਕਰਨ ਤੋਂ ਬਾਅਦ ਆਖ਼ਰਕਾਰ ਬਬੀਤਾ ਨੂੰ ਹਿਰਾਸਤ ’ਚ ਲਿਆ ਗਿਆ।

ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News