''ਬੁਲਡੋਜ਼ਰ'' ''ਤੇ ਨਿਕਲੀ ਬਰਾਤ, ਲਾੜੇ ਨੇ ਉਡਾਏ ਸਿਗਰਟ ਦੇ ਛੱਲੇ, ਪੁਲਸ ਨੇ ਕੱਟ''ਤਾ ਚਲਾਨ

Friday, Jun 12, 2026 - 10:52 AM (IST)

''ਬੁਲਡੋਜ਼ਰ'' ''ਤੇ ਨਿਕਲੀ ਬਰਾਤ, ਲਾੜੇ ਨੇ ਉਡਾਏ ਸਿਗਰਟ ਦੇ ਛੱਲੇ, ਪੁਲਸ ਨੇ ਕੱਟ''ਤਾ ਚਲਾਨ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਕਾਂਠ ਥਾਣਾ ਖੇਤਰ ਵਿਚ ਇਕ ਲਾੜਾ ਘੋੜੀ ਜਾਂ ਕਾਰ ਦੀ ਥਾਂ ਬੁਲਡੋਜ਼ਰ ’ਤੇ ਸਵਾਰ ਹੋ ਕੇ ਬਰਾਤ ਲੈ ਕੇ ਨਿਕਲਿਆ। ਫੁੱਲਾਂ ਨਾਲ ਸਜੇ ਬੁਲਡੋਜ਼ਰ ’ਤੇ ਲਾੜੇ ਦੇ ਨਾਲ ਕਈ ਬਰਾਤੀ ਅਤੇ ਬੱਚੇ ਵੀ ਬੈਠੇ ਸਨ। ਇਸ ਦੌਰਾਨ ਲਾੜਾ ਸਿਗਰਟ ਪੀਂਦੇ ਹੋਏ ਧੂੰਏਂ ਦੇ ਛੱਲੇ ਉਡਾਉਂਦਾ ਨਜ਼ਰ ਆਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

ਜਾਣਕਾਰੀ ਅਨੁਸਾਰ, ਉਮਰੀ ਕਲਾਂ ਪਿੰਡ ਦਾ ਰਹਿਣ ਵਾਲਾ ਉਸਮਾਨ 8 ਜੂਨ ਨੂੰ ਬਿਜਨੌਰ ਦੇ ਸਹਸਪੁਰ ਪਿੰਡ ਬਰਾਤ ਲੈ ਕੇ ਜਾ ਰਿਹਾ ਸੀ। ਵਾਇਰਲ ਵੀਡੀਓ ਵਿਚ ਬੁਲਡੋਜ਼ਰ ’ਤੇ ਬੈਠੇ ਲੋਕ ਫ਼ਿਲਮੀ ਗੀਤਾਂ ’ਤੇ ਨੱਚਦੇ ਦਿਖਾਈ ਦੇ ਰਹੇ ਹਨ, ਜਦਕਿ ਅੱਗੇ ਬੈਂਡ-ਵਾਜਾ ਚੱਲ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਰਾਦਾਬਾਦ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਬੁਲਡੋਜ਼ਰ ਦਾ ਚਲਾਨ ਕਰ ਦਿੱਤਾ। ਪੁਲਸ ਨੇ ਲੋਕਾਂ ਨੂੰ ਜਨਤਕ ਸੜਕਾਂ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News