ਸਿਹਰਾ ਸਜਾਉਣ ਮੌਕੇ ਲਾੜੇ ਨੂੰ ਆਈ ਮੌਤ, ਬਰਾਤ ਦੀ ਥਾਂ ਉੱਠੀ ਅਰਥੀ, ਮਾਤਮ 'ਚ ਬਦਲੀਆਂ ਖੁਸ਼ੀਆਂ

Wednesday, May 31, 2023 - 05:06 PM (IST)

ਸਿਹਰਾ ਸਜਾਉਣ ਮੌਕੇ ਲਾੜੇ ਨੂੰ ਆਈ ਮੌਤ, ਬਰਾਤ ਦੀ ਥਾਂ ਉੱਠੀ ਅਰਥੀ, ਮਾਤਮ 'ਚ ਬਦਲੀਆਂ ਖੁਸ਼ੀਆਂ

ਬਹਿਰਾਇਚ- ਉੱਤਰ ਪ੍ਰਦੇਸ਼ ਦੇ ਬਹਿਰਾਇਚ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਲਾੜੇ ਨੂੰ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਜਦੋਂ ਤੱਕ ਕੁਝ ਸਮਝ ਪਾਉਂਦਾ, ਉਦੋਂ ਤੱਕ ਲਾੜਾ ਰਾਜਕਮਲ ਬੇਹੋਸ਼ ਹੋ ਕੇ ਜ਼ਮੀਨ 'ਚ ਡਿੱਗ ਪਿਆ। ਲਾੜੇ ਨੂੰ ਹਫੜਾ-ਦਫੜੀ 'ਚ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਮੁਸਤਫਾਬਾਦ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੌਤ ਦੀ ਸੂਚਨਾ ਮਗਰੋਂ ਪੂਰੇ ਪਿੰਡ ਵਿਚ ਮਾਤਮ ਛਾ ਗਿਆ। 

ਇਹ ਵੀ ਪੜ੍ਹੋ-  ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

PunjabKesari

ਇਹ ਮਾਮਲਾ ਜਰਵਲ ਰੋਡ ਦੇ ਥਾਣਾ ਇਲਾਕੇ ਦਾ ਹੈ। ਇੱਥੇ ਗ੍ਰਾਮ ਪੰਚਾਇਤ ਅਟਵਾ ਵਾਸੀ ਰਾਜਕਮਲ (21) ਦਾ ਵਿਆਹ ਜਰਵਲ ਦੇ ਕੋਇਲੀਪੁਰ ਅਠੈਸਾ ਵਾਸੀ ਇਕ ਕੁੜੀ ਨਾਲ ਤੈਅ ਹੋਇਆ ਸੀ। ਸੋਮਵਾਰ 29 ਮਈ ਨੂੰ ਵਿਆਹ ਸਮਾਰੋਹ ਸੀ ਅਤੇ ਅਟਵਾ ਤੋਂ ਕੋਇਲੀਪੁਰ ਲਈ ਬਰਾਤ ਜਾਣੀ ਸੀ। ਵਿਆਹ ਨੂੰ ਲੈ ਕੇ ਰਾਜਕਮਲ ਦੇ ਘਰ ਖੁਸ਼ੀ ਦਾ ਮਾਹੌਲ ਸੀ ਅਤੇ ਸਾਰੇ ਬਰਾਤ ਦੀਆਂ ਤਿਆਰੀਆਂ 'ਚ ਲੱਗੇ ਸਨ। ਰਾਜਕਮਲ ਦੇ ਮਾਂ-ਪਿਓ ਵਿਆਹ ਦੀਆਂ ਰਸਮਾਂ ਕਰਾਉਣ ਵਿਚ ਲੱਗੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਲਾੜੇ ਨੂੰ ਤਿਆਰ ਕੀਤਾ ਜਾ ਰਿਹਾ ਸੀ, ਉਸ ਦੇ ਸਿਹਰਾ ਬੰਨ੍ਹਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਆਖ਼ਰੀ ਵਾਰ ਪੁੱਤ ਦਾ ਮੂੰਹ ਵੇਖਣ ਲਈ ਮਾਂ ਨੇ ਕੀਤੀ 14 ਮਹੀਨੇ ਉਡੀਕ, ਮ੍ਰਿਤਕ ਦੇਹ ਨਾਲ ਲਿਪਟ ਹੋਈ ਬੇਸੁੱਧ

ਇਸ ਦੌਰਾਨ ਲਾੜੇ ਦੀ ਸਿਹਤ ਅਚਾਨਕ ਵਿਗੜ ਗਈ। ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਉਸ ਨੂੰ ਜਲਦੀ 'ਚ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਮੁਸਤਫਾਬਾਦ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ। ਮੌਤ ਦੀ ਸੂਚਨਾ ਘਰ ਪਹੁੰਚਦੇ ਹੀ ਘਰ ਵਿਚ ਚੀਕ-ਚਿਹਾੜਾ ਪੈ ਗਿਆ। ਪਲਕ ਝਪਕਦੇ ਹੀ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਸਾਰਿਆਂ ਨੇ ਨਮ ਅੱਖਾਂ ਨਾਲ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾਇਆ। 

ਇਹ ਵੀ ਪੜ੍ਹੋ-  ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ ਮਾਮਲਾ: ਮੁਲਜ਼ਮ ਸਾਹਿਲ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ


author

Tanu

Content Editor

Related News