ਰਾਜਪਾਲ ਨੇ ਸ਼ੂਟਿੰਗ ਸਟੋਨਸ ਦੀ ਸਮੱਸਿਆ ਨਾਲ ਨਿਪਟਣ ਲਈ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੂੰ ਦਿੱਤੇ ਨਿਰਦੇਸ਼

Thursday, Jul 06, 2017 - 02:04 PM (IST)

ਕਟੜਾ—ਸ਼ੂਟਿੰਗ ਸਟੋਨਸ ਨੂੰ ਲੈ ਕੇ ਹੁਣ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੀ ਚੌਕਸ ਹੋ ਗਿਆ ਹੈ। ਬੋਰਡ ਦੇ ਚੇਅਰਮੈਨ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਐਨ.ਐਨ.ਵੋਹਰਾ ਨੇ ਬੋਰਡ ਨੂੰ ਇਸ ਸਮੱਸਿਆ ਨਾਲ ਜਲਦ ਨਿਪਟਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਤਹਿਤ ਸ਼ਰਾਈਨ ਬੋਰਡ ਨੇ ਹਿਮਕੋਟੀ ਮਾਰਗ 'ਤੇ ਸਾਰੀਆਂ ਪਹਾੜੀਆਂ ਦੀ ਜਾਂਚ ਕੀਤੀ ਹੈ ਤਾਂਕਿ ਪੱਥਰ ਡਿੱਗਣ ਨਾਲ ਜਾਂ ਜ਼ਮੀਨ ਖਿਸਕਣ ਨਾਲ ਯਾਤਰਾ ਅਤੇ ਯਾਤਰੀ ਪ੍ਰਭਾਵਿਤ ਨਾ ਹੋਣ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੈਸ਼ਨੋ ਦੇਵੀ ਰਸਤੇ 'ਤੇ ਜ਼ਮੀਨ ਖਿਸਕਣ ਦੇ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਸੀ, ਜਦਕਿ ਅੱਠ ਹੋਰ ਜ਼ਖਮੀ ਹੋ ਗਏ ਸੀ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੀ ਬੋਰਡ ਦੇ ਚੇਅਰਮੈਨ ਅਤੇ ਗਵਰਨਰ ਵੋਹਰਾ ਨੇ ਬੋਰਡ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉੱਥੇ ਬੋਰਡ ਦੇ ਸੀ.ਈ.ਓ. ਦੇ ਮੁਤਾਬਕ ਹਿਮਕੋਟੀ ਰਸਤੇ ਤੋਂ ਅਰਧ ਕੁਆਰੀ ਅਤੇ ਭਵਨ ਤੱਕ ਸਾਰੇ ਪਹਾੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਜਾਂਚ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਕੁਝ ਦਿਨ ਹੋਰ ਇਸ ਕੰਮ 'ਚ ਲੱਗ ਸਕਦੇ ਹਨ। ਇਹ ਕੰਮ ਬੋਰਡ ਦਾ ਇੰਜੀਨੀਅਰਿੰਗ ਵਿੰਗ ਕਰ ਰਿਹਾ ਹੈ।


Related News