ਦੀਵਾਲੀ ਨੂੰ ਲੈ ਕੇ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ

Thursday, Oct 31, 2024 - 06:00 PM (IST)

ਦੀਵਾਲੀ ਨੂੰ ਲੈ ਕੇ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ

ਮਜੀਠਾ (ਪ੍ਰਿਥੀਪਾਲ)-ਦੀਵਾਲੀ ’ਤੇ ਚੱਲਣ ਵਾਲੇ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਾਈ ਕੋਰਟ ਵੱਲੋਂ ਪਟਾਕਿਆਂ ਦੀਆਂ ਸੀਮਤ ਦੁਕਾਨਾਂ ਲਈ ਲੱਕੀ ਡਰਾਅ ਕੱਢਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ’ਤੇ ਅਮਲ ਕਰਦਿਆਂ ਬੀਤੇ ਦਿਨੀਂ ਐੱਸ. ਡੀ. ਐੱਮ. ਦਫਤਰ ਮਜੀਠਾ ਵਿਖੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕਰਨ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ, ਜਿਸ ’ਤੇ ਸ਼ਹਿਰ ਵਿਚੋਂ ਕਰੀਬ 56 ਦਰਖਾਸਤਾਂ ਲਈਆਂ ਗਈਆਂ ਅਤੇ ਸਿਰਫ਼ ਚਾਰ ਵਿਅਕਤੀਆਂ ਦੇ ਲੱਕੀ ਡਰਾਅ ਵਿਚ ਨਾਂ ਨਿਕਲੇ, ਜਿਨ੍ਹਾਂ ਨੂੰ ਹਾਈ ਕੋਰਟ ਦੇ ਹੁਕਮਾਂ ਤਹਿਤ ਸ਼ਹਿਰ ਤੋਂ ਬਾਹਰ ਖੁੱਲ੍ਹੇ ਪੰਡਾਲ ਵਿਚ ਸ਼ਰਤਾਂ ਸਮੇਤ ਪਟਾਕੇ ਵੇਚਣ ਦੀ ਇਜ਼ਾਜਤ ਦਿੱਤੀ ਗਈ ਸੀ ਪਰ ਇਸ ਦੇ ਬਿਲਕੁਲ ਉਲਟ ਸ਼ਹਿਰ ਮਜੀਠਾ ਵਿਖੇ ਭਰੇ ਬਾਜ਼ਾਰ ਵਿਚ ਅਨੇਕਾਂ ਦੁਕਾਨਾਂ ਵਾਲਿਆਂ ਨੇ ਪਟਾਕੇ ਵੇਚਣ ਲਈ ਰੱਖੇ ਹਨ, ਜਿਸ ਬਾਜ਼ਾਰ ਵਿਚ ਇਹ ਪਟਾਕੇ ਵੇਚਣ ਦੀਆਂ ਦੁਕਾਨਾਂ ਹਨ। ਇਥੇ ਤਿਉਹਾਰ ਕਰ ਕੇ ਇਨੀ ਭੀੜ ਹੋ ਜਾਂਦੀ ਹੈ ਕਿ ਪੈਦਲ ਲੰਘਣ ਵਾਲਿਆਂ ਲਈ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਇੰਨੀ ਭੀੜ ਵਾਲੇ ਬਾਜ਼ਾਰ ਵਿਚ ਪਟਾਕੇ ਵੇਚਣਾ ਕਿਸੇ ਵੱਡੇ ਖਤਰੇ ਤੋਂ ਖਾਲੀ ਨਹੀਂ।

ਇਹ ਵੀ ਪੜ੍ਹੋ- ਸਾਈਬਰ ਕ੍ਰਾਇਮ ਦਾ ਸ਼ਿਕਾਰ ਹੋਣ ਵਾਲਿਆਂ ਲਈ ਅਹਿਮ ਖ਼ਬਰ, ਪੁਲਸ ਨੇ ਬਣਾਇਆ ਪਲਾਨ

ਆਮ ਲੋਕ ਤਾਂ ਦੱਬੀ ਆਵਾਜ਼ ਵਿਚ ਕਹਿ ਰਹੇ ਹਨ ਇਹ ਸਭ ਕੁਝ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਨਾਲ ਹੋ ਰਿਹਾ ਹੈ। ਸ਼ਹਿਰ ਵਾਸੀ ਕਹਿ ਰਹੇ ਹਨ ਕਿ ਲੱਕੀ ਡਰਾਅ ਕੱਢਣਾ ਤਾਂ ਮਹਿਜ਼ ਇਕ ਡਰਾਮਾ ਸੀ । ਇਸ ਸਬੰਧੀ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ਹਿਰ ਵਿਚ ਸਿਰਫ ਚਾਰ ਵਿਅਕਤੀਆਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ ਪਰ ਹੁਣ ਬਾਜ਼ਾਰ ਵਿਚ ਲੱਗੇ ਪਟਾਕਿਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਜਾਂਚ ਕਰਵਾ ਕੇ ਨਾਜਾਇਜ਼ ਪਟਾਕੇ ਲਗਾਉਣ ਵਾਲਿਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News