ਬਿਨਾਂ ਕਿਰਾਇਆ ਦਿੱਤੇ ਘਰ ਛੱਡ ਕੇ ਫ਼ਰਾਰ ਹੋਇਆ ਪਰਵਾਸੀ ਪਰਿਵਾਰ

Wednesday, Oct 30, 2024 - 05:11 PM (IST)

ਬਿਨਾਂ ਕਿਰਾਇਆ ਦਿੱਤੇ ਘਰ ਛੱਡ ਕੇ ਫ਼ਰਾਰ ਹੋਇਆ ਪਰਵਾਸੀ ਪਰਿਵਾਰ

ਫਿਰੋਜ਼ਪੁਰ (ਮਲਹੋਤਰਾ) : ਇੱਕ ਵਕੀਲ ਵੱਲੋਂ ਆਪਣੇ ਘਰ 'ਚ ਕਿਰਾਏ ਤੇ ਰੱਖਿਆ ਪਰਵਾਸੀ ਪਰਿਵਾਰ ਬਿਨਾਂ ਕਿਰਾਇਆ ਦਿੱਤੇ ਘਰ ਛੱਡ ਕੇ ਫ਼ਰਾਰ ਹੋ ਗਿਆ ਅਤੇ ਆਪਣੇ ਨਾਲ ਵਕੀਲ ਦੀ ਸਕੂਟਰੀ ਵੀ ਚੋਰੀ ਕਰਕੇ ਲੈ ਗਿਆ। ਇਸ ਸਬੰਧ 'ਚ ਪੀੜਤ ਵਿਅਕਤੀ ਨੇ ਥਾਣਾ ਕੈਂਟ ਪੁਲਸ ਨੂੰ ਸ਼ਿਕਾਇਤ ਦੇ ਪੰਜ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ।

ਨਰਿੰਦਰ ਕੁਮਾਰ ਐਡਵੋਕੇਟ ਵਾਸੀ ਬਜ਼ਾਰ ਨੰਬਰ-1 ਨੇ ਦੱਸਿਆ ਕਿ ਉਸ ਨੇ ਆਪਣਾ ਘਰ ਆਮਿਲ ਹੁਸੈਨ, ਆਮਿਰ ਹੁਸੈਨ, ਅਸੀਮ, ਸੰਜੈ ਅਤੇ ਵਨੀਤਾ ਸਾਰੇ ਵਾਸੀ ਸਿਲੀਗੁੜੀ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ। ਕਰੀਬ 4 ਮਹੀਨੇ ਪਹਿਲਾਂ ਉਕਤ ਸਾਰੇ ਉਸ ਨੂੰ ਬਿਨਾਂ ਕਿਰਾਇਆ ਦਿੱਤੇ ਰਾਤ ਦੇ ਸਮੇਂ ਚੋਰੀ ਛਿਪੇ ਮਕਾਨ ਖ਼ਾਲੀ ਕਰਕੇ ਫ਼ਰਾਰ ਹੋ ਗਏ ਅਤੇ ਘਰ 'ਚ ਖੜ੍ਹੀ ਉਸਦੀ ਐਕਟਿਵਾ ਸਕੂਟਰੀ ਵੀ ਚੋਰੀ ਕਰਕੇ ਲੈ ਗਏ। ਥਾਣਾ ਕੈਂਟ ਦੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ 'ਚ ਦੋਸ਼ ਸਹੀ ਪਾਏ ਜਾਣ ਤੇ ਪੰਜਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
 


author

Babita

Content Editor

Related News