ਪੁਰਾਣੀ ਰੰਜਿਸ਼; 18 ਸਾਲ ਦੀ ਕੁੜੀ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜਿਆ

Tuesday, Sep 22, 2020 - 05:40 PM (IST)

ਪੁਰਾਣੀ ਰੰਜਿਸ਼; 18 ਸਾਲ ਦੀ ਕੁੜੀ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜਿਆ

ਸੁਲਤਾਨਪੁਰ— ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਬਦਲੀਰਾਏ ਖੇਤਰ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲ ਦੀ ਕੁੜੀ ਨੂੰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਗਈ। ਉਸ ਦੇ ਹੱਥ-ਪੈਰ ਬੰਨ੍ਹ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਲਖਨਊ ਵਿਚ ਇਲਾਜ ਦੌਰਾਨ ਕੁੜੀ ਨੇ ਦਮ ਤੋੜ ਦਿੱਤਾ। ਬਲਦੀਰਾਏ ਖੇਤਰ ਦੇ ਅਧਿਕਾਰੀ ਵਿਜੇ ਮੱਲਾ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਟਡਰਸਾ ਪਿੰਡ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਰੋਧੀ ਧਿਰ ਦੇ ਕੁਝ ਲੋਕਾਂ ਨੇ ਸੋਮਵਾਰ ਨੂੰ ਪ੍ਰਦੀਪ ਸਿੰਘ ਦੀ 18 ਸਾਲ ਦੀ ਧੀ ਸ਼ਰਧਾ ਦੇ ਮੂੰਹ ’ਚ ਕੱਪੜਾ ਪਾ ਕੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਦੇ ਉੱਪਰ ਤਿੰਨ ਲੋਕਾਂ ਨੇ ਮਿੱਟੀ ਦਾ ਤੇਲ ਛਿੜਕ ਕੇ ਸਾੜ ਦਿੱਤਾ, ਜਿਸ ਤੋਂ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਈ। ਕੁੜੀ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਲਖਨਊ ਭੇਜ ਦਿੱਤਾ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। 

ਯਾਦਵ ਮੁਤਾਬਕ ਬੀਤੀ 2 ਜੂਨ ਨੂੰ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ’ਚ ਇਕ ਪੱਖ ਵਲੋਂ 14 ਅਤੇ ਦੂਜੇ ਪੱਖ ਵਲੋਂ 12 ਲੋਕ ਨਾਮਜ਼ਦ ਹੋਏ ਸਨ। ਦੋਹਾਂ ਵਲੋਂ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ ਪੱਤਰ ਅਦਾਲਤ ’ਚ ਭੇਜਿਆ ਦਿੱਤਾ ਗਿਆ ਹੈ। ਓਧਰ ਸ਼ਰਧਾ ਨੇ ਮੌਤ ਤੋਂ ਪਹਿਲਾਂ ਆਪਣੇ ਬਿਆਨ ਵਿਚ ਦੋਸ਼ ਲਾਇਆ ਕਿ ਵਾਦੀ ਪੱਖ ਦੇ ਤਿੰਨ ਲੋਕਾਂ ਨੇ ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਸਾੜ ਦਿੱਤਾ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। 


author

Tanu

Content Editor

Related News