ਫੈਵੀਕੁਇਕ ਨਾਲ ਬੁੱਲ੍ਹ ਚਿਪਕਾ ਕੇ ਕੁੜੀ ਨਾਲ ਕੀਤੀ ਸੀ ਦਰਿੰਦਗੀ, ਪ੍ਰਸ਼ਾਸਨ ਵਲੋਂ ਦੋਸ਼ੀ ਦੇ ਘਰ ਚਲਿਆ ਬੁਲਡੋਜ਼ਰ

Sunday, Apr 21, 2024 - 01:38 PM (IST)

ਫੈਵੀਕੁਇਕ ਨਾਲ ਬੁੱਲ੍ਹ ਚਿਪਕਾ ਕੇ ਕੁੜੀ ਨਾਲ ਕੀਤੀ ਸੀ ਦਰਿੰਦਗੀ, ਪ੍ਰਸ਼ਾਸਨ ਵਲੋਂ ਦੋਸ਼ੀ ਦੇ ਘਰ ਚਲਿਆ ਬੁਲਡੋਜ਼ਰ

ਗੁਨਾ- ਮੱਧ ਪ੍ਰਦੇਸ਼ ਦੇ ਗੁਨਾ 'ਚ ਕੁੜੀ ਨਾਲ ਉਸ ਦੇ ਗੁਆਂਢ 'ਚ ਰਹਿਣ ਵਾਲੇ ਅਯਾਨ ਪਠਾਨ ਨਾਂ ਦੇ ਨੌਜਵਾਨ ਨੇ ਫੈਵੀਕੁਇਕ ਲਗਾ ਕੇ ਬੇਰਹਿਮੀ ਕੀਤੀ ਸੀ, ਜਿਸ ਦੇ ਬਾਅਦ ਤੋਂ ਕੁੜੀ ਹਸਪਤਾਲ 'ਚ ਦਾਖ਼ਲ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਾਂਚ-ਪੜਤਾਲ ਕੀਤੀ। ਹੁਣ ਅੱਜ ਪ੍ਰਸ਼ਾਸਨ ਨੇ ਦੋਸ਼ੀ ਅਯਾਨ ਦੇ ਘਰ ਬੁਲਡੋਜ਼ਰ ਚਲਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਨਾ 'ਚ ਜਿਸ ਦੋਸ਼ੀ ਅਯਾਨ ਪਠਾਨ ਦੇ ਘਰ ਬੁਲਡੋਜ਼ਰ ਚਲਿਆ ਹੈ, ਉਸ ਨੇ ਇਕ ਕੁੜੀ ਨੂੰ ਇਕ ਮਹੀਨੇ ਤੱਕ ਘਰ 'ਚ ਬੰਧਕ ਬਣਾ ਕੇ ਰੱਖਿਆ ਸੀ। ਇਸ ਦੌਰਾਨ ਅਯਾਨ ਨੇ ਕੁੜੀ ਨਾਲ ਕੁੱਟਮਾਰ ਕੀਤੀ ਅਤੇ ਬੁਰੀ ਤਰ੍ਹਾਂ ਤੰਗ ਕੀਤਾ।PunjabKesariਜਾਣਕਾਰੀ ਅਨੁਸਾਰ, ਬੀਤੇ 17 ਅਪ੍ਰੈਲ ਦੀ ਰਾਤ ਅਯਾਨ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਹਸਪਤਾਲ 'ਚ ਗੰਭੀਰ ਹਾਲਤ 'ਚ ਦਾਖ਼ਲ ਕੁੜੀ ਨੇ ਦੱਸਿਆ ਸੀ ਕਿ ਅਯਾਨ ਪਠਾਨ ਉਸ ਨੂੰ ਇਕ ਮਹੀਨੇ ਤੋਂ ਬੰਧਕ ਬਣਾਏ ਹੋਏ ਸੀ। ਉਸ ਨੇ ਕੁੜੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਅੱਖਾਂ 'ਚ ਮਿਰਚ ਪਾਊਡਰ ਪਾ ਦਿੱਤਾ। ਇਸ ਦੇ ਬਾਅਦ ਮੂੰਹ 'ਚ ਵੀ ਮਿਰਚ ਭਰ ਦਿੱਤੀ ਅਤੇ ਬੁੱਲ੍ਹ ਫੈਵੀਕੁਇਕ ਤੋਂ ਚਿਪਕਾ ਦਿੱਤੇ। ਪੁਲਸ ਨੇ ਦੋਸ਼ੀ ਅਯਾਨ ਪਠਾਨ ਖ਼ਿਲਾਫ਼ ਜਾਂਚ ਸ਼ੁਰੂ ਕੀਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਉਸ ਨੂੰ ਉਸ ਦੇ ਘਰ ਲੈ ਗਈ, ਜਿੱਥੇ ਫੈਵੀਕੁਇਕ, ਬੈਲਟ ਅਤੇ ਪਲਾਸਟਿਕ ਦਾ ਪਾਈਪ ਮਿਲੀ। ਇਸ ਦੌਰਾਨ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਸ਼ੀ ਅਯਾਨ ਪਠਾਨ ਦੇ ਘਰ ਦਾ 375 ਫੁੱਟ ਹਿੱਸਾ ਸਰਕਾਰੀ ਜ਼ਮੀਨ 'ਤੇ ਹੈ। ਜਿਸ ਤੋਂ ਬਾਅਦ ਨਗਰ ਪਾਲਿਕਾ ਨੇ ਪੁਲਸ ਦੀ ਮੌਜੂਦਗੀ 'ਚ ਅਯਾਨ ਪਠਾਨ ਦੇ ਘਰ ਦੇ ਗੈਰ-ਕਾਨੂੰਨੀ ਹਿੱਸੇ 'ਤੇ ਬੁਲਡੋਜ਼ਰ ਚਲਾ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਜ਼ਮੀਨ 'ਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਮਕਾਨ ਬਣਾਇਆ ਗਿਆ ਸੀ। ਦੋਸ਼ੀ ਅਯਾਨ ਪਠਾਨ ਨੇ ਜਿਸ ਕੁੜੀ ਨਾਲ ਦਰਿੰਦਗੀ ਕੀਤੀ, ਹਸਪਤਾਲ 'ਚ ਉਸ ਦਾ ਇਲਾਜ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News