ਕੁੜੀ ਨੇ ਅੱਧੀ ਰਾਤ ਘਰ ਸੱਦ ਲਿਆ ਪ੍ਰੇਮੀ, ਮਾਪਿਆਂ ਨੇ ਲਿਆ ਰੰਗੇ-ਹੱਥੀ ਫੜ੍ਹ, ਰੌਂਗਟੇ ਖੜ੍ਹੇ ਕਰ ਦੇਵੇਗੀ ਪੂਰੀ ਵਾਰਦਾਤ

Saturday, Jul 13, 2024 - 11:43 AM (IST)

ਕੁੜੀ ਨੇ ਅੱਧੀ ਰਾਤ ਘਰ ਸੱਦ ਲਿਆ ਪ੍ਰੇਮੀ, ਮਾਪਿਆਂ ਨੇ ਲਿਆ ਰੰਗੇ-ਹੱਥੀ ਫੜ੍ਹ, ਰੌਂਗਟੇ ਖੜ੍ਹੇ ਕਰ ਦੇਵੇਗੀ ਪੂਰੀ ਵਾਰਦਾਤ

ਅਮਰੋਹਾ : ਦੋ ਸਾਲ ਤੱਕ ਚੱਲੇ ਪ੍ਰੇਮ ਸਬੰਧਾਂ ਦੌਰਾਨ ਪ੍ਰੇਮਿਕਾ ਨੇ ਰਾਤ ਨੂੰ ਗੁਆਂਢ ਰਹਿੰਦੇ ਪ੍ਰੇਮੀ ਨੂੰ ਆਪਣੇ ਘਰ ਸੱਦ ਲਿਆ। ਰਿਸ਼ਤੇਦਾਰਾਂ ਨੇ ਅੱਧੀ ਰਾਤ ਨੂੰ ਦੋਵਾਂ ਨੂੰ ਫੜ ਲਿਆ। ਪ੍ਰੇਮੀ ਨੂੰ ਬੰਦ ਕਰਕੇ ਕੁੱਟਿਆ ਗਿਆ। ਸਵੇਰੇ ਜਦੋਂ ਪੰਚਾਇਤ ਦੀ ਮੀਟਿੰਗ ਹੋਈ ਤਾਂ ਵਿਆਹ ਦੀ ਰਸਮ ਅਦਾ ਕਰ ਦਿੱਤੀ ਗਈ। ਵਿਆਹ ਤੋਂ ਬਾਅਦ ਧੀ ਦੇ ਰਿਸ਼ਤੇਦਾਰਾਂ ਨੇ ਪ੍ਰੇਮੀ ਨੂੰ ਕਿਸੇ ਬਹਾਨੇ ਫਿਰ ਘਰ ਸੱਦ ਲਿਆ। ਜਿਸ ਪਿੱਛੋ ਪ੍ਰੇਮੀ ਦਾ ਅੱਧਾ ਸਿਰ ਮੁੰਨ ਦਿੱਤਾ ਗਿਆ, ਮੂੰਹ ’ਤੇ ਕਾਲਖ ਮਲ ਦਿੱਤੀ ਗਈ ਅਤੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਪਿੰਡ ਵਿੱਚ ਜਲੂਸ ਕੱਢਿਆ ਗਿਆ। ਹੁਣ ਇਹ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲਸ ਨੇ ਕੁੜੀ ਦੇ ਚਾਚਾ ਸਣੇ ਸੱਤ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰਕੇ ਚਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਮਾਮਲਾ ਨੌਗਾਵਾਂ ਸਾਦਤ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ। ਇੱਥੇ ਰਹਿਣ ਵਾਲਾ ਇਕ ਵਿਅਕਤੀ ਮਜ਼ਦੂਰੀ ਕਰਦਾ ਹੈ। ਉਸ ਦੇ ਵੱਡੇ ਮੁੰਡੇ ਦੇ ਦੋ ਸਾਲਾਂ ਤੋਂ ਗੁਆਂਢ ਵਿੱਚ ਰਹਿਣ ਵਾਲੀ ਕੁੜੀ ਨਾਲ ਪ੍ਰੇਮ ਸਬੰਧ ਸਨ। ਦੋਵੇਂ ਇੱਕ ਦੂਜੇ ਨੂੰ ਮਿਲਦੇ ਸਨ। ਕੁੜੀ ਦੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਪ੍ਰੇਮ ਸਬੰਧਾਂ ਦਾ ਪਤਾ ਲੱਗ ਗਿਆ। ਕੁੜੀ ਨੇ 5 ਜੁਲਾਈ ਦੀ ਰਾਤ ਨੂੰ ਆਪਣੇ ਪ੍ਰੇਮੀ ਨੂੰ ਮਿਲਣ ਲਈ ਘਰ ਸੱਦ ਲਿਆ। ਮੁੰਡਾ ਘਰ ਆ ਗਿਆ ਤੇ ਫਿਰ ਸਵੇਰੇ ਤੜਕਸਾਰ ਤਕਰੀਬਨ 3 ਵਜੇ ਕੁੜੀ ਦੇ ਪਰਿਵਾਰਕ ਮੈਂਬਰਾਂ ਜਾਗ ਗਏ। ਉਨ੍ਹਾਂ ਨੇ ਦੋਵਾਂ ਨੂੰ ਰੰਗੇ-ਹੱਥੀ ਫੜ੍ਹ ਲਿਆ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੇਮੀ ਨੂੰ ਬੰਧਕ ਬਣਾ ਲਿਆ। ਉਸਨੂੰ ਕਮਰੇ ਵਿੱਚ ਬੰਦ ਕਰ ਕੇ ਉਸਦੀ ਕੁੱਟਮਾਰ ਕੀਤੀ ਗਈ। ਜਦੋਂ ਹੰਗਾਮਾ ਹੋਣ ਲੱਗਾ ਤਾਂ ਪਿੰਡ ਦੇ ਲੋਕਾਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਗਿਆ।

ਪੰਚਾਇਤ ਨੇ ਕਰਵਾ 'ਤਾ ਵਿਆਹ

6 ਜੁਲਾਈ ਨੂੰ ਪਿੰਡ ਦੇ ਜ਼ਿੰਮੇਵਾਰ ਲੋਕਾਂ ਦੀ ਪੰਚਾਇਤ ਪ੍ਰੇਮੀ ਦੇ ਕਹਿਣ 'ਤੇ ਪ੍ਰੇਮਿਕਾ ਦੇ ਘਰ ਬੈਠੀ। ਦੁਪਹਿਰ ਬਾਅਦ ਪੰਚਾਇਤ ਦੀ ਮੀਟਿੰਗ ਵਿੱਚ ਦੋਵਾਂ ਦਾ ਵਿਆਹ ਕਰਵਾਉਣ ਲਈ ਰਾਜੀਨਾਮਾ ਹੋ ਗਿਆ।  ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਦੇ ਰਿਸ਼ਤੇਦਾਰ ਵੀ ਮੰਨ ਗਏ। ਮਸਜਿਦ ਦੇ ਇਮਾਮ ਨੂੰ ਸੱਦਿਆ ਗਿਆ ਅਤੇ ਦੋਹਾਂ ਦਾ ਵਿਆਹ ਕਰਵਾਇਆ ਗਿਆ। ਵਿਆਹ ਦੀ ਰਸਮ ਤੋਂ ਬਾਅਦ ਪੰਚਾਇਤ ਉੱਠੀ ਅਤੇ ਸਾਰੇ ਚਲੇ ਗਏ। ਪੰਚਾਇਤ ਵਿੱਚ ਜੋ ਫੈਸਲਾ ਹੋਇਆ ਸੀ, ਉਸ ਅਨੁਸਾਰ ਲਾੜੀ ਦੀ ਵਿਦਾਈ ਲਈ ਬਾਅਦ ਵਿੱਚ ਸਮਾਂ ਤੈਅ ਕੀਤਾ ਜਾਣਾ ਸੀ। ਇਸ ਦੌਰਾਨ ਪ੍ਰੇਮਿਕਾ ਦੇ ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਮਾਜ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ।

ਬੇਇੱਜ਼ਤੀ ਦਾ ਇੰਝ ਲਿਆ ਬਦਲਾ

ਚਾਚਾ ਅਲੀ ਅਹਿਮਦ ਨੇ 6 ਜੁਲਾਈ ਦੀ ਸ਼ਾਮ ਨੂੰ ਪ੍ਰੇਮੀ ਯਾਨੀ ਆਪਣੇ ਜਵਾਈ ਨੂੰ ਫੋਨ ਕਰਕੇ ਘਰ ਸੱਦ ਲਿਆ। ਉਸਨੇ ਕਿਹਾ ਕਿ ਉਸਨੂੰ ਕੁਝ ਗੱਲ ਕਰਨੀ ਹੈ। ਉਸ ਨੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਘਰ ਆਏ ਮੁੰਡੇ (ਪ੍ਰੇਮੀ) ਨੂੰ ਬੰਨ੍ਹ ਲਿਆ। ਉਸਦਾ ਅੱਧਾ ਸਿਰ ਮੁੰਨ ਦਿੱਤਾ ਗਿਆ। ਜਿਸ ਪਿੱਛੋਂ ਉਸਦੇ ਚਿਹਰਾ ਅਤੇ ਸਾਰੇ ਸਰੀਰ 'ਤੇ ਕਾਲਖ ਮਲ ਦਿੱਤੀ ਗਈ। ਗਲੇ ਵਿੱਚ ਜੁੱਤੀਆਂ ਅਤੇ ਚੱਪਲਾਂ ਦਾ ਹਾਰ ਪਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਪੂਰੇ ਪਿੰਡ ਵਿੱਚ ਘੁੰਮਾ ਕੇ ਜਲੂਸ ਕੱਢਿਆ ਗਿਆ। ਮੁਲਜ਼ਮਾਂ ਨੇ ਇਸ ਦੀ ਵੀਡੀਓ ਵੀ ਬਣਾਈ। ਪਿੰਡ ਦੇ ਲੋਕਾਂ ਨੇ ਇੱਕ ਹਫ਼ਤੇ ਤੱਕ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਦਬਾ ਦਿੱਤਾ।

ਹੁਣ ਵੀਰਵਾਰ ਨੂੰ ਕਿਸੇ ਨੇ ਜਲੂਸ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਹਫ਼ਤਾ ਪਹਿਲਾਂ ਵਾਪਰੀ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਾ। ਮਾਮਲਾ ਪੁਲਸ ਦੇ ਧਿਆਨ ਵਿੱਚ ਆਇਆ ਤਾਂ ਪੁਲਸ ਵੀ ਹਰਕਤ ਵਿਚ ਆ ਗਈ। ਪੁਲਸ ਨੇ ਪਿੰਡ ਜਾ ਕੇ ਸਾਰੀ ਜਾਣਕਾਰੀ ਹਾਸਲ ਕੀਤੀ। ਪੁਲਸ ਨੇ ਪ੍ਰੇਮੀ ਦੇ ਪਿਤਾ ਦੀ ਸ਼ਿਕਾਇਤ 'ਤੇ ਫਿਰੋਜ਼, ਤਸਲੀਮ, ਅਲੀ ਅਹਿਮਦ, ਸਲੀਮ, ਸਰਫਰਾਜ਼, ਸ਼ਾਨੇ ਆਲਮ ਅਤੇ ਇਮਰਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਸੁਧੀਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਫਿਰੋਜ਼, ਤਸਲੀਮ, ਅਲੀ ਅਹਿਮਦ ਅਤੇ ਸਲੀਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਜਲਦ ਕਰਨ ਲੈਣ ਦਾ ਪੁਲਸ ਦਾਅਵਾ ਕਰ ਰਹੀ ਹੈ। 


author

DILSHER

Content Editor

Related News