ਆਨਰ ਕਿਲਿੰਗ : ਦੂਜੀ ਜਾਤੀ ''ਚ ਪ੍ਰੇਮ ਵਿਆਹ ਕਰਨ ''ਤੇ ਕੁੜੀ ਨੂੰ ਪਰਿਵਾਰ ਵਾਲਿਆਂ ਨੇ ਦਿੱਤੀ ਦਰਦਨਾਕ ਮੌਤ

08/12/2021 5:55:27 PM

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ 'ਚ ਆਨਰ ਕਿਲਿੰਗ (ਝੂਠੀ ਸ਼ਾਨ ਲਈ ਕਤਲ) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੂਜੀ ਜਾਤੀ 'ਚ ਪ੍ਰੇਮ ਵਿਆਹ ਕਰਨ 'ਤੇ 20 ਸਾਲਾ ਇਕ ਕੁੜੀ ਦੀ ਉਸ ਦੇ ਹੀ ਪਰਿਵਾਰ ਵਾਲਿਆਂ ਨੇ ਫਾਹੇ ਨਾਲ ਲਟਕਾ ਕੇ ਕਤਲ ਕਰ ਦਿੱਤਾ ਅਤੇ ਉਸ ਨੂੰ ਖ਼ੁਦਕੁਸ਼ੀ ਦਾ ਰੂਪ ਦੇ ਦਿੱਤਾ ਪਰ ਫੋਰੈਂਸਿਕ ਮਾਹਿਰਾਂ ਅਤੇ ਪੁਲਸ ਜਾਂਚ 'ਚ ਕਤਲ ਦਾ ਰਾਜ ਖੁੱਲ੍ਹ ਗਿਆ। ਹੁਣ ਇਸ ਮਾਮਲੇ 'ਚ ਪੁਲਸ ਨੇ ਕੁੜੀ ਦੇ ਪਿਤਾ ਅਤੇ ਇਕ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਤਾਇਆ ਅਤੇ 2 ਭਰਾ ਹਾਲੇ ਫਰਾਰ ਹੈ। ਇਹ ਜਾਣਕਾਰੀ ਪੁਲਸ ਦੇ ਇਕ ਅਧਿਕਾਰੀ ਨੇ ਦਿੱਤੀ।

ਐਡੀਸ਼ਨਲ ਪੁਲਸ ਸੁਪਰਡੈਂਚ ਆਤਮਾਰਾਮ ਸ਼ਰਮਾ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਮਾਮਲਾ ਗਵਾਲੀਅਰ ਸ਼ਹਿਰ ਦੇ ਜਨਕਗੰਜ ਥਾਣਾ ਖੇਤਰ ਦੀ ਅਯੁੱਧਿਆ ਨਗਰੀ ਦਾ ਹੈ। ਇੱਥੇ ਰਹਿਣ ਵਾਲੇ ਰਾਜੇਂਦਰ ਰਾਠੌੜ ਦੀ 20 ਸਾਲਾ ਧੀ 5 ਜੂਨ ਨੂੰ ਇਕ ਨੌਜਵਾਨ ਨਾਲ ਚੱਲੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕੁੜੀ 7 ਜੁਲਾਈ ਨੂੰ ਵਾਪਸ ਆ ਗਈ ਅਤੇ ਉਸ ਨੂੰ ਨਾਰੀ ਨਿਕੇਤਨ ਭੇਜਿਆ ਗਿਆ। ਉਨ੍ਹਾਂ ਕਿਹਾ ਕਿ 31 ਜੁਲਾਈ ਨੂੰ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਰਹਿਣ ਦੀ ਸਹਿਮਤੀ ਦੇ ਦਿੱਤੀ ਅਤੇ ਪਿਤਾ ਘਰ ਆ ਗਈ। ਸ਼ਰਮਾ ਨੇ ਦੱਸਿਆ ਕਿ 2 ਅਗਸਤ ਨੂੰ ਕੁੜੀ ਦੇ ਪਿਤਾ ਥਾਣੇ ਪਹੁੰਚੇ ਅਤੇ ਦੱਸਿਆ ਕਿ ਉਨ੍ਹਾਂ ਦੀ ਧੀ ਰਾਤ ਨੂੰ ਖਾਣਾ ਖਾ ਕੇ ਸੌਣ ਗਈ ਅਤੇ ਫਿਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੁਲਸ ਨੇ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਿਤਾ ਰਾਜੇਂਦਰ ਰਾਠੌੜ, ਭਰਾ ਜਿਤੇਂਦਰ ਨਾਲ ਤਾਏ ਰਾਧੇਸ਼ਾਮ, ਉਸ ਦਾ ਪੁੱਤਰ ਮਨੋਜ ਅਤੇ ਇਕ ਦੂਜੇ ਤਾਏ ਦੇ ਮੁੰਡੇ ਮਾਨੂ ਰਾਠੌੜ ਨੇ ਮਿਲ ਕੇ ਕੁੜੀ ਦਾ ਕਤਲ ਕੀਤਾ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਖ਼ੁਦਕੁਸ਼ੀ ਦਾ ਰੂਪ ਦੇ ਦਿੱਤਾ। ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ 'ਚ ਕੁੜੀ ਦੇ ਪਿਤਾ ਰਾਜੇਂਦਰ ਅਤੇ ਭਰਾ ਜਿਤੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


DIsha

Content Editor

Related News