ਗੌਤਮ ਗੰਭੀਰ ਨੇ ਕੀਤਾ ਇਸ ਮਹਿਲਾ ਦਾ ਅੰਤਿਮ ਸੰਸਕਾਰ

Friday, Apr 24, 2020 - 01:15 AM (IST)

ਗੌਤਮ ਗੰਭੀਰ ਨੇ ਕੀਤਾ ਇਸ ਮਹਿਲਾ ਦਾ ਅੰਤਿਮ ਸੰਸਕਾਰ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਿਰੁੱਧ ਜਾਰੀ ਲੜਾਈ ਦੇ ਵਿਚ ਸਾਬਕਾ ਕ੍ਰਿਕਟਰ ਤੇ ਬੀ. ਜੇ. ਪੀ. ਸੰਸਦ ਗੌਤਮ ਗੰਭੀਰ ਨੇ ਇੰਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਗੰਭੀਰ ਨੇ ਇਕ ਮਹਿਲਾ ਦਾ ਅੰਤਿਮ ਸੰਸਕਾਰ ਕੀਤਾ, ਜੋ ਪਿਛਲੇ 6 ਸਾਲ ਤੋਂ ਉਸਦੇ ਘਰ 'ਚ ਕੰਮ ਕਰ ਰਹੀ ਸੀ। ਜਾਣਕਾਰੀ ਅਨੁਸਾਰ ਓਡਿਸ਼ਾ ਦੀ ਰਹਿਣ ਵਾਲੀ ਸਰਸਵਤੀ ਪਾਤਰਾ ਸ਼ੂਗਰ ਤੇ ਬਲੱਡਪ੍ਰੈਸ਼ਰ ਤੋਂ ਕਾਫੀ ਲੰਮੇ ਸਮੇਂ ਨਾਲ ਜੂਝ ਰਹੀ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। 21 ਅਪ੍ਰੈਲ ਨੂੰ ਇਲਾਜ਼ ਦੇ ਦੌਰਾਨ ਸਰਸਵਤੀ ਨੇ ਆਖਰੀ ਸਾਹ ਲਿਆ। ਨਾਲ ਹੀ ਉਸਦੇ ਦਿਹਾਂਤ 'ਤੇ ਗੰਭੀਰ ਨੇ ਟਵੀਟ ਕਰਕੇ ਕਿਹਾ ਕਿ ਉਹ ਮੇਰੇ ਪਰਿਵਾਰ ਦਾ ਹਿੱਸਾ ਸੀ। ਉਸਦਾ ਅੰਤਿਮ ਸੰਸਕਾਰ ਕਰਨਾ ਮੇਰਾ ਫਰਜ਼ ਸੀ। ਹਮੇਸ਼ਾ ਜਾਤੀ, ਪੰਥ, ਧਰਮ ਜਾਂ ਸਮਾਜਿਕ ਸਥਿਤੀ ਦੇ ਬਾਵਜੂਦ ਗਰਿਮਾ 'ਚ ਵਿਸ਼ਵਾਸ ਰੱਖਦਾ ਹਾਂ। ਮੇਰੇ ਲਈ ਬਿਹਤਰ ਸਮਾਜ ਬਣਾਉਣ ਦਾ ਇਹੀ ਤਰੀਕਾ ਹੈ। ਮੇਰੇ ਵਿਚਾਰ 'ਚ ਭਾਰਤ ਇਹੀ ਹੈ। ਓਮ ਸ਼ਾਂਤੀ।


ਗੰਭੀਰ ਨੇ ਕੋਰੋਨਾ ਯੋਧਾਵਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਅਸੀਂ ਪਿਛਲੇ 30 ਦਿਨਾਂ 'ਚ ਰਾਸ਼ਨ ਕਿਟ ਤੇ ਹਰ ਦਿਨ ਕਰੀਬ 10 ਹਜ਼ਾਰ ਲੋਕਾਂ ਨੂੰ ਭੋਜਨ ਵੰਡਦੇ ਹਨ। ਕਰੀਬ 15 ਹਜ਼ਾਰ ਐੱਨ95 ਮਾਸਕ, 4200 ਪੀ. ਪੀ. ਈ. ਕਿੱਟ ਤੇ ਸ਼ੇਲਟ ਹੋਮਸ ਨੂੰ 2000 ਬੈੱਡ ਦੇ ਇੰਤਜ਼ਾਮ ਕੀਤੇ ਹਨ।


author

Gurdeep Singh

Content Editor

Related News