ਜਦੋਂ ਮਲਬੇ ''ਚ ਦੱਬੇ ਪਿਤਾ ਨੇ ਕੀਤਾ ਫੋਨ, ਮਦਦ ਕਰੋ

Wednesday, Jul 26, 2017 - 05:37 PM (IST)

ਮੁੰਬਈ— ਮੰਗਲਵਾਰ ਨੂੰ ਘਾਟਕੋਪਰ ਦੀ ਜੋ ਬਿਲਡਿੰਗ ਮਲਬੇ 'ਚ ਤਬਦੀਲ ਹੋ ਗਈ ਸੀ। ਇੱਥੇ ਰਹਿਣ ਵਾਲੇ 26 ਸਾਲਾ ਦਰਸ਼ਨ ਦੋਸ਼ੀ ਦਾ ਫੋਨ ਸ਼ਾਮ 5.10 ਵਜੇ ਅਚਾਨਕ ਰਿੰਗ ਹੋਇਆ, ਜੋ ਆਸ ਦੀ ਕਿਰਨ ਬਣ ਗਿਆ। ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਉਸ ਦੇ 57 ਸਾਲਾ ਰਾਜੇਸ਼ ਦੋਸ਼ੀ ਸਾਹ ਤਾਂ ਲੈ ਰਹੇ ਸਨ ਪਰ ਆਪਣੀ ਥਾਂ ਤੋਂ ਹਿਲ ਨਹੀਂ ਪਾ ਰਹੇ ਸਨ। ਪਿਤਾ ਰਾਜੇਸ਼ ਨੇ ਬੇਟੇ ਨੂੰ ਫੋਨ ਕਰ ਕੇ ਕਿਹਾ,''ਮੈਂ ਸਾਹ ਤਾਂ ਲੈ ਰਿਹਾ ਹਾਂ ਪਰ ਮਲਬੇ ਹੇਠੋਂ ਆਪਣੇ ਪੈਰ ਨਹੀਂ ਕੱਢ ਪਾ ਰਿਹਾ ਹਾਂ।'' ਦਰਸ਼ਨ ਆਪਣੀ ਮਾਂ ਰੀਤਾ ਨਾਲ ਮੰਦਰ ਗਿਆ ਹੋਇਆ ਸੀ, ਪਿਤਾ ਦੀ ਆਵਾਜ਼ ਸੁਣਦੇ ਹੀ ਉਸ ਨੇ ਆਪਣੀ ਮਾਂ ਨੂੰ ਫੋਨ ਦੇ ਦਿੱਤਾ। ਰੀਤਾ ਨੂੰ ਦੂਜੇ ਪਾਸਿਓਂ ਫੋਨ 'ਤੇ ਸੁਣਾਈ ਦਿੱਤਾ, ਇਕ ਕੰਧ ਮੇਰੇ ਪੈਰਾਂ 'ਤੇ ਡਿੱਗ ਗਈ ਹੈ, ਜਿਸ 'ਚ ਮੈਂ ਫਸ ਗਿਆ ਹਾਂ। ਮੈਂ ਸਾਹ ਤਾਂ ਲੈ ਰਿਹਾ ਹਾਂ ਪਰ ਨਿਕਲ ਨਹੀਂ ਪਾ ਰਿਹਾ ਹਾਂ। ਰਾਜੇਸ਼ ਨੇ ਰੀਤਾ ਅਤੇ ਦਰਸ਼ਨ ਨੂੰ ਕਿਹਾ,''ਲੋਕਾਂ ਨੂੰ ਕਹੋ ਕਿ ਮੈਨੂੰ ਬਾਹਰ ਕੱਢਣ, ਮੇਰੀ ਮਦਦ ਕਰਨ। ਰਾਜੇਸ਼ ਨੇ ਪੂਰੀ ਡੀਟੇਲ ਦਿੱਤੀ ਕਿ ਉਹ ਕਿੱਥੇ ਫਸੇ ਹੋਏ ਹਨ।''
ਸ਼ੁੱਕਰ ਸੀ ਕਿ ਰਾਜੇਸ਼ ਦਾ ਫੋਨ ਚੱਲ ਰਿਹਾ ਸੀ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਸੀ। ਇਸੇ ਕਾਰਨ ਉਹ ਆਪਣੇ ਪਰਿਵਾਰ ਨਾਲ ਸੰਪਰਕ ਕਰ ਪਾ ਰਹੇ ਸਨ। ਉਨ੍ਹਾਂ ਨੇ ਪਤਨੀ ਰੀਤਾ ਨਾਲ 3 ਵਾਰ ਗੱਲ ਕੀਤੀ। ਫੋਨ 'ਤੇ ਸੰਪਰਕ ਹੋਣ ਤੋਂ ਬਾਅਦ ਐੱਨ.ਡੀ.ਆਰ.ਐੱਫ. ਦੀ ਟੀਮ ਕਰੀਬ 7.30 ਵਜੇ ਸ਼ਾਮ ਨੂੰ ਬਾਹਰ ਨਿਕਲਣ 'ਚ ਕਾਮਯਾਬ ਹੋਈ। ਉਸ ਨੂੰ ਬਚਾਉਣ ਦੀ ਆਸ ਉਦੋਂ ਨਜ਼ਰ ਆਈ, ਜਦੋਂ ਸ਼ਾਮ 5.10 ਵਜੇ ਉਸ ਦੇ ਮੋਬਾਇਲ ਫੋਨ 'ਤੇ ਉਸ ਦੇ ਪਿਤਾ ਦਾ ਨੰਬਰ ਫਲੈਸ਼ ਹੋਇਆ। ਉਨ੍ਹਾਂ ਦੇ ਬਾਹਰ ਨਿਕਲਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਜੂਸ ਅਤੇ ਦਵਾਈਆਂ ਦਿੱਤੀਆਂ। ਇਕੱਲੇ ਰਾਜੇਸ਼ ਹੀ ਨਹੀਂ ਸਨ, ਜੋ ਇਸ ਤਰ੍ਹਾਂ ਮਲਬੇ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਹੋਏ। ਮਲਬੇ 'ਚ ਫਸੇ ਕਈ ਹੋਰ ਲੋਕਾਂ ਨੇ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਸਕੇ।


Related News