ਜਦੋਂ ਅਦਾਲਤ ਨੇ ਸ਼ਖ਼ਸ ਨੂੰ ਸੁਣਾ 'ਤੀ ਹੈਰਾਨ ਕਰਨ ਵਾਲੀ ਸਜ਼ਾ...
Tuesday, Nov 05, 2024 - 02:06 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕੇਕ ਅਤੇ ਪੇਸਟਰੀ ਬਣਾਉਣ ਅਤੇ ਵੇਚਣ ਵਾਲੇ ਮਿਠਾਈ (ਕਨਫੇਕਸ਼ਨਰੀ) ਦੇ ਮਾਲਕ ਨੂੰ ਬਿਨਾਂ ਫੂਡ ਲਾਇਸੈਂਸ ਤੋਂ ਆਪਣਾ ਕਾਰੋਬਾਰ ਚਲਾਉਣ ਦਾ ਦੋਸ਼ੀ ਠਹਿਰਾਉਂਦਿਆਂ ਅਦਾਲਤ ਦਾ ਫ਼ੈਸਲਾ ਸੁਣਾਏ ਜਾਣ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਸ ਮਾਮਲੇ ’ਚ ਦੋਸ਼ੀ ’ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਜ਼ਾ ਪਾਉਣ ਵਾਲੇ ਦੋਸ਼ੀ ਦੀ ਪਛਾਣ ਮੱਖਣਮਾਜਰਾ ਸਥਿਤ ਅਨਵਰ ਬੇਕਰੀ ਦੇ ਮਾਲਕ ਅਨਵਰ ਆਲਮ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਦੋਂ ਪਵੇਗਾ ਮੀਂਹ! ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜਾਣਕਾਰੀ ਅਨੁਸਾਰ ਮੱਖਣਮਾਜਰਾ ਸਥਿਤ ਅਨਵਰ ਬੇਕਰੀ ਦਾ ਕਰੀਬ 4 ਸਾਲ ਪਹਿਲਾਂ 12 ਅਕਤੂਬਰ, 2021 ਨੂੰ ਸਿਹਤ ਵਿਭਾਗ ਦੇ ਫੂਡ ਸੇਫਟੀ ਅਫ਼ਸਰ ਵੱਲੋਂ ਨਿਰੀਖਣ ਕੀਤਾ ਗਿਆ ਸੀ। ਉੱਥੇ ਉਨ੍ਹਾਂ ਦੇਖਿਆ ਕਿ ਦੁਕਾਨ ’ਚ ਫੂਡ ਲਾਇਸੈਂਸ ਤੋਂ ਬਿਨਾਂ ਕੇਕ ਅਤੇ ਪੇਸਟਰੀ ਵੇਚੀ ਜਾ ਰਹੀ ਸੀ ਪਰ ਦੁਕਾਨਦਾਰ ਕੋਲ ਫੂਡ ਲਾਇਸੈਂਸ ਨਹੀਂ ਸੀ। ਅਜਿਹੇ ’ਚ ਦੋਸ਼ੀ ਦੁਕਾਨਦਾਰ ਅਨਵਰ ਆਲਮ ਦੇ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਜ਼ਿਲ੍ਹਾ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਈ ਐਡਵਾਈਜ਼ਰੀ
ਇਸ ਦੇ ਨਾਲ ਹੀ ਦੋਸ਼ੀ ਦੁਕਾਨਦਾਰ ਦੇ ਵਕੀਲ ਨੇ ਅਦਾਲਤ ’ਚ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਵਿਭਾਗ ਨੇ ਉਸ ’ਤੇ ਝੂਠਾ ਕੇਸ ਦਰਜ ਕੀਤਾ ਸੀ। ਹਾਲਾਂਕਿ ਅਦਾਲਤ ਨੇ ਦੁਕਾਨਦਾਰ ਦੀਆਂ ਦਲੀਲਾਂ ਨੂੰ ਨਾ ਮੰਨਿਆ ਅਤੇ ਦੁਕਾਨਦਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8