''ਹੈਲੋ ! ਮੈਨੂੰ ਆ ਕੇ ਲੈ ਜਾਓ...'', ਫ਼ੋਨ ਸੁਣ ਜਦੋਂ ਗਏ ਭੈਣ ਦੇ ਘਰ ਤਾਂ ਹਾਲ ਦੇਖ ਕੇ ਉੱਡ ਗਏ ਹੋਸ਼
Monday, Oct 28, 2024 - 05:22 AM (IST)
ਲਹਿਰਾਗਾਗਾ (ਗਰਗ) :- ਨਜ਼ਦੀਕੀ ਪਿੰਡ ਲਹਿਲ ਖੁਰਦ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸਿਟੀ ਇੰਚਾਰਜ ਰਘਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਭਰਾ ਜਗਤਾਰ ਸਿੰਘ, ਵਾਸੀ ਰਾਮਪੁਰਾ ਫੂਲ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨ ਵਿਚ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ 24 ਸਾਲ ਪਹਿਲਾਂ ਪਿੰਡ ਲਹਿਲ ਖੁਰਦ ਦੇ ਪ੍ਰਗਟ ਸਿੰਘ ਪੁੱਤਰ ਘੋਟਾ ਸਿੰਘ ਨਾਲ ਹੋਇਆ ਸੀ।
ਉਸ ਨੇ ਅੱਗੇ ਦੱਸਿਆ ਕਿ ਪ੍ਰਗਟ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਅਸੀਂ ਕਈ ਵਾਰ ਸਮਝਾ ਕੇ ਵੀ ਗਏ ਪਰ ਉਹ ਨਹੀਂ ਸੁਧਰਿਆ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਭੈਣ ਪਰਮਜੀਤ ਕੌਰ ਦਾ ਛੋਟੀ ਭੈਣ ਕੋਲ ਫੋਨ ਆਇਆ ਕਿ ਉਸ ਦਾ ਪਤੀ ਉਸ ਨਾਲ ਬਹੁਤ ਕੁੱਟਮਾਰ ਕਰਦਾ, ਤੁਸੀਂ ਆ ਕੇ ਮੈਨੂੰ ਲੈ ਜਾਓ।
ਇਹ ਵੀ ਪੜ੍ਹੋ- ਅਹੁਦਾ ਸਕਿਓਰਿਟੀ ਗਾਰਡ ਦਾ ਤੇ ਕੰਮ ਟੈਕਨੀਸ਼ੀਅਨ ਵਾਲੇ ! CTU ਨੂੰ ਨੌਜਵਾਨ ਨੇ ਇੰਝ ਲਾਇਆ 50 ਲੱਖ ਦਾ ਚੂਨਾ
ਇਸ ਤੋਂ ਬਾਅਦ ਜਦੋਂ ਉਹ ਆਪਣੀ ਭੈਣ ਪਰਮਜੀਤ ਕੌਰ ਨੂੰ ਲੈਣ ਲਈ ਲਹਿਲ ਖੁਰਦ ਵਿਖੇ ਆਪਣੀ ਭੈਣ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਪ੍ਰਗਟ ਸਿੰਘ ਡੰਗਰਾਂ ਵਾਲੇ ਵਰਾਂਡੇ ਵਿਚ ਪਰਮਜੀਤ ਕੌਰ ਦੇ ਗਲ਼ੇ ਵਿਚ ਪਰਨਾ ਪਾ ਕੇ ਉਸ ਦਾ ਗਲਾ ਘੁੱਟ ਰਿਹਾ ਸੀ। ਜਦੋਂ ਉਨ੍ਹਾਂ ਭੱਜ ਕੇ ਕੋਲ ਜਾ ਕੇ ਦੇਖਿਆ ਤਾਂ ਪਰਮਜੀਤ ਕੌਰ ਦੀ ਮੌਤ ਹੋ ਚੁੱਕੀ ਸੀ ਤੇ ਪਰਗਟ ਸਿੰਘ ਪਰਨਾ ਲੈ ਕੇ ਭੱਜ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e