ਆਸਾਰਾਮ ਖ਼ਿਲਾਫ਼ ਜ਼ਬਰ ਜਿਨਾਹ ਮਾਮਲੇ ਦੀ ਪੀੜਤਾ ਦੇ ਪਰਿਵਾਰ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ

Saturday, Apr 09, 2022 - 03:38 PM (IST)

ਆਸਾਰਾਮ ਖ਼ਿਲਾਫ਼ ਜ਼ਬਰ ਜਿਨਾਹ ਮਾਮਲੇ ਦੀ ਪੀੜਤਾ ਦੇ ਪਰਿਵਾਰ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ

ਸ਼ਾਹਜਹਾਂਪੁਰ– ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਕਥਾਵਾਚਕ ਆਸਾਰਾਮ ਦੇ ਆਸ਼ਰਮ ’ਚ ਇਕ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੁਆਰਾ ਜ਼ਬਰ ਜਿਨਾਹ ਦੀ ਸ਼ਿਕਾਰ ਸ਼ਹਾਜਹਾਂਪੁਰ ਦੀ ਪੀੜਤਾ ਦੇ ਪਿਓ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਪੀੜਤਾ ਦੇ ਪਿਓ ਨੇ ਦਾਅਵਾ ਕੀਤਾ ਹੈ ਕਿ 21 ਮਾਰਚ ਨੂੰ ਆਸਾਰਾਮ ਦੇ ਇਕ ਪੈਰੋਕਾਰ ਦੁਆਰਾ ਉਨ੍ਹਾਂ ਦੇ ਘਰ ਦੇ ਬਾਹਰ ਧਮਕੀ ਭਰਿਆ ਪੱਤਰ ਵੀ ਛੱਡਿਆ ਗਿਆ ਸੀ ਜਿਸਨੂੰ ਲੈ ਕੇ ਉਨ੍ਹਾਂ ਦਾ ਪੂਰਾ ਪਰਿਵਾਰ ਖੌਫ਼ ’ਚ ਹੈ। 

ਆਸਾਰਾਮ ਖ਼ਿਲਾਫ਼ ਜ਼ਬਰ ਜਿਨਾਹ ਮਾਮਲੇ ਦੀ ਪੀੜਤਾ ਦੇ ਪਿਓ ਨੇ ਸ਼ਨੀਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਫੋਨ ’ਤੇ ਦੱਸਿਆ ਕਿ 21 ਮਾਰਚ ਨੂੰ ਆਸਾਰਾਮ ਦਾ ਇਕ ਪੈਰੋਕਾਰ ਉਨ੍ਹਾਂ ਦੇ ਘਰ ਆਇਆ ਅਤੇ ਜੰਮਕੇ ਹੰਗਾਮਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਦੇ ਘਰ ਦੇ ਬਾਹਰ ਰੱਖੇ ਮੇਜ ’ਤੇ ਇਕ ਚਿੱਠੀ ਛੱ਼ ਗਿਆ, ਜਿਸ ਵਿਚ ਪੀੜਤਾ ਲਈ ਕਈ ਇਤਰਾਜ਼ਯੋਗ ਗੱਲਾਂ ਲਿਖੀਆਂ ਸਨ। 

ਪੀੜਤਾ ਦੇ ਪਿਓ ਮੁਤਾਬਕ, ਧਮਕੀ ਦੇਣ ਵਾਲੇ ਨੇ ਆਪਣਾ ਪੂਰਾ ਪਤਾ ਦਿੰਦੇ ਹੋਏ ਚਿੱਠੀ ਦਾ ਜਵਾਬ ਦੇਣ ਲਈ ਵੀ ਕਿਹਾ ਹੈ। ਉਨ੍ਹਾਂ ਦੱਸਿਆ ਕਿ ਚਿੱਠੀ ’ਚ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣਾਂ ਨਾਂ ਰਾਮ ਸਿੰਘ ਯਾਦਵ ਅਤੇ ਪਤਾ ਗੋਪਾਲਪੁਰ (ਮੈਨਪੁਰੀ) ਲਿਖਿਆ ਹੈ। ਪੀੜਤਾ ਦੇ ਪਿਓ ਅਨੁਸਾਰ, ਚਿੱਠੀ ’ਚ ਧਮਕੀ ਦਿੱਤੀ ਗਈ ਹੈ ਕਿ ਹੋ ਸਕੇ ਤਾਂ ਉਧਰ ਹੀ ਜਾ ਕੇ ਰਹੋ, ਨਹੀਂ ਤਾਂ ਤੈਨੂੰ ਤੇਰੇ ਪਰਿਵਾਰ ਸਮੇਤ ਜ਼ਿੰਦਾ ਸਾੜ ਦੇਵਾਂਗੇ ਅਤੇ ਤੇਰੇ ਲਾਵਾਰਿਸ ਦੋਸਤ ਵੇਖਦੇ ਰਹਿਣਗੇ। ਇਸ ਧਮਕੀ ਭਰੀ ਚਿੱਠੀ ਦੀ ਸ਼ਿਕਾਇਤ ਉਨ੍ਹਾਂ ਨੇ ਕੋਤਵਾਲੀ ’ਚ ਲਿਖਤੀ ਰੂਪ ’ਚ ਕੀਤੀ ਹੈ। 

ਪੀੜਤਾ ਦੇ ਪਿਓ ਨੇ ਕਿਹਾ ਕਿ ਗੋਂਡਾ ’ਚ ਆਸਾਰਾਮ ਦੇ ਆਸ਼ਰਮ ’ਚ ਇਕ ਕੁੜੀ ਦੇ ਕਥਿਤ ਕਤਲ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਹੋਰ ਵੀ ਜ਼ਿਆਦਾ ਡਰ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੋਈ ਉਨ੍ਹਾਂ ਦੀ ਫਰਿਆਦ ਨਹੀਂ ਸੁਣ ਰਿਹਾ ਅਤੇ ਪੁਲਸ ਵੀ ਸੁਰੱਖਿਆ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਕਰ ਰਹੀ ਹੈ। ਇਸ ਮਾਮਲੇ ’ਚ ਸ਼ਾਹਜਹਾਂਪੁਰ ਦੇ ਪੁਲਸ ਅਧਿਕਾਰੀ ਐੱਸ ਆਨੰਦ ਨੇ ਦੱਸਿਆ ਕਿ ਪੀੜਤਾ ਦੀ ਸੁਰੱਖਿਆ ਦੇ ਸੰਬੰਧ ’ਚ ਸਥਾਨਕ ਸੂਚਨਾ ਇਕਾਈ ਨਾਲ ਗੱਲਬਾਤ ਕਰਕੇ ਜ਼ਰੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਆਨੰਦ ਨੇ ਕਿਹਾ ਕਿ ਉਨ੍ਹਾਂ ਨੂੰ ਪੀੜਤਾ ਦੇ ਘਰ ਧਮਕੀ ਭਰੀ ਚਿੱਠੀ ਮਿਲਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਜੇਕਰ ਪਰਿਵਾਰ ਵਾਲੇ ਜਾਣਕਾਰੀ ਦਿੰਦੇ ਹਨ ਤਾਂ ਉਹ ਸਖ਼ਤ ਕਾਰਵਾਈ ਕਰਨਗੇ। 

ਸ਼ਾਹਜਹਾਂਪੁਰ ਦੀ ਰਹਿਣ ਵਾਲੀ ਨਾਬਾਲਿਗ ਪੀੜਤਾ ਨੇ ਸਾਲ 2013 ’ਚ ਆਸਾਰਾਮ ’ਤੇ ਜ਼ਬਰ ਜਿਨਾਹ ਦਾ ਦੋਸ਼ ਲਗਾਇਆ ਸੀ। ਮਾਮਲੇ ’ਚ ਅਦਾਲਤ ਨੇ 28 ਅਪ੍ਰੈਲ 2018 ਨੂੰ ਆਸਾਰਾਮ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਉਦੋਂ ਤੋਂ ਉਹ ਜੇਲ ’ਚ ਬੰਦ ਹੈ। 


author

Rakesh

Content Editor

Related News