ਮਾਂ ਦੀ ਮਮਤਾ ਦਾ ਭਾਵੁਕ ਦ੍ਰਿਸ਼,ਸਿਰ ''ਚੋ ਖੂਨ ਨਿਕਲਣ ਦੇ ਬਾਵਜੂਦ ਪਿਲਾਉਂਦੀ ਰਹੀ ਬੱਚੀ ਨੂੰ ਦੁੱਧ

Monday, Jun 19, 2017 - 05:47 PM (IST)

ਭੋਪਾਲ— ਇੱਥੇ ਦੇ ਨਰਸਿੰਘਪੁਰ ਦੇ ਸਾਲੀਚੌਕਾ ਇਲਾਕੇ 'ਚ ਮਾਂ ਦੀ ਮਮਤਾ ਦਾ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਾਰਹਾ ਬਸੁਰਿਆ ਸੜਕ 'ਤੇ ਬੀਤੇਂ ਦਿਨ ਐਤਵਾਰ ਇਕ ਟਰੈਕਟਰ ਟ੍ਰਾਲੀ ਪਲਟਨ ਨਾਲ 2 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀ ਲੋਕਾਂ 'ਚ ਇਕ ਮਹਿਲਾ ਅਤੇ ਉਸ ਦੀ ਦੁੱਧਮੁਹੀ ਬੱਚੀ ਵੀ ਸ਼ਾਮਲ ਹੈ। ਉਹ ਟਰੈਕਟਰ ਪਲਟਨ ਨਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਪਰ ਇਸ ਜ਼ਖਮੀ ਹਾਲਤ 'ਚ ਮਾਂ ਨੂੰ ਆਪਣੀ ਨੰਨ੍ਹੀ ਬੱਚੀ ਦੀ ਇੰਨੀ ਚਿੰਤਾ ਸੀ ਕਿ ਸਿਰ ਚੋਂ ਖੂਨ ਨਿਕਲਣ ਦੇ ਬਾਵਜੂਦ ਵੀ ਉਹ ਭੁੱਖੀ ਬੇਟੀ ਨੂੰ ਦੁੱਧ ਪਿਲਾਉਂਦੀ ਰਹੀ। 

PunjabKesari
ਮਾਂ ਦੀ ਮਮਤਾ ਦਾ ਇਹ ਰੂਪ ਜਿਸ ਨੇ ਵੀ ਦੇਖਿਆ, ਉਹ ਭਾਵੁਕ ਹੋ ਗਿਆ। ਜ਼ਖਮੀ ਲੋਕਾਂ ਨੇ ਦੱਸਿਆ ਕਿ ਟਰੈਕਟਰ ਦਾ ਡਰਾਇਵਰ ਨਸ਼ੇ 'ਚ ਸੀ ਅਤੇ ਇਸ ਕਾਰਨ ਉਸ ਤੋਂ ਟਰੈਕਟਰ ਬੈਕਾਬੂ ਹੋ ਗਿਆ।

PunjabKesari
ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਤਰੁੰਤ ਹਸਪਤਾਲ 'ਚ ਪਹੁੰਚਾਉਣ 'ਚ ਸੋਸ਼ਲ ਮੀਡੀਆ ਦੀ ਸਾਈਟ ਵੱਟਸਐਪ ਗਰੁੱਪ ਦੀ ਭੂਮਿਕਾ ਵੀ ਸ਼ਲਾਘਾਯੋਗ ਰਹੀ ਹੈ। ਇਸ ਮੌਕੇ 'ਤੇ ਐਂਬੂਲੇਂਸ 'ਚ ਸਾਰਿਆਂ ਜ਼ਖਮੀਆਂ ਲੈ ਕੇ ਜਾ ਸੰਭਵ ਨਹੀਂ ਸੀ। ਅਜਿਹੇ ਮੌਕੇ 'ਤੇ ਮੌਜੂਦ ਇਕ ਨੌਜਵਾਨ ਨੇ ਆਪਣੇ ਵੱਟਸਐਪ ਗਰੁੱਪ 'ਤੇ ਸੰਦੇਸ਼ ਭੇਜਿਆ ਅਤੇ ਥੋੜੀ ਹੀ ਦੇਰ ਬਾਅਦ ਉਸ ਦੇ ਸਾਥੀ ਘਟਨਾ ਸਥਾਨ 'ਤੇ ਪਹੁੰਚ ਗਏ। ਇਸ ਨੌਜਵਾਨਾਂ ਨੇ ਮਿਲ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

PunjabKesari
ਹੁਣ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਡਰਾਇਵਰ ਦੇ ਨਸ਼ੇ 'ਚ ਹੋਣ ਦੀ ਗੱਲ ਸਹੀ ਸਾਬਿਤ ਹੋ ਗਈ ਤਾਂ ਉਸ ਦੇ ਖਿਲਾਫ ਕਾਨੂੰਨੀ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari


Related News