ਕੁਰਸੀ ਸੰਭਾਲਦੇ ਹੀ ਟਵਿੱਟਰ ''ਤੇ ਆਈ ਰੱਖਿਆ ਮੰਤਰੀ, ਫੌਜੀਆਂ ''ਤੇ ਲਿਆ ਇਹ ਪਹਿਲਾ ਫੈਸਲਾ

Thursday, Sep 07, 2017 - 06:00 PM (IST)

ਨਵੀਂ ਦਿੱਲੀ— ਨਵੀਂ ਚੁਣੀ ਗਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਦੇ ਹੀ ਉਨ੍ਹਾਂ ਦਾ ਅਧਿਕਾਰਤ ਟਵਿੱਟਰ ਅਕਾਊਂਟ ਬਣਿਆ, ਜਿਸ ਨਾਲ ਕੁਝ ਹੀ ਦੇਰ 'ਚ 1200 ਲੋਕ ਜੁੜ ਗਏ। ਰੱਖਿਆ ਮੰਤਰੀ ਦੀ ਕੁਰਸੀ ਸੰਭਾਲਦੇ ਹੀ ਉਨ੍ਹਾਂ ਨੇ ਕਿਹਾ ਕਿ ਫੌਜ ਤਿਆਰੀ, ਪੈਂਡਿੰਗ ਮੁੱਦਿਆਂ ਦਾ ਹੱਲ ਅਤੇ ਫੌਜੀਆਂ ਦੇ ਪਰਿਵਾਰ ਵਾਲਿਆਂ ਦੇ ਕਲਿਆਣ ਦੀ ਦਿਸ਼ਾ 'ਚ ਕੰਮ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ।

ਸੀਤਾਰਮਨ ਨੇ ਇੱਥੇ ਸਾਊਥ ਬਲਾਕ 'ਚ ਮੌਜੂਦਾ ਰੱਖਿਆ ਮੰਤਰੀ ਅਰੁਣ ਜੇਤਲੀ ਦੀ ਮੌਜੂਦਗੀ 'ਚ ਰੱਖਿਆ ਮੰਤਰਾਲੇ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਤਿੰਨਾਂ ਫੌਜਾਂ ਦੀ ਤਿਆਰੀ 'ਤੇ ਉਨ੍ਹਾਂ ਦਾ ਸਭ ਤੋਂ ਵਧ ਜ਼ੋਰ ਰਹੇਗਾ। ਮੈਂ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੀ ਸਲਾਹ ਨਾਲ ਸਾਰੇ ਪੈਂਡਿੰਗ ਮੁੱਦਿਆਂ ਦਾ ਹੱਲ ਕਰਾਂਗੀ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾਣਾ ਜ਼ਰੂਰੀ ਹੈ। ਇਸ ਮੌਕੇ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਵੀ ਮੌਜੂਦ ਸਨ। ਕੁਰਸੀ ਸੰਭਾਲਦੇ ਹੀ 8685 ਸਾਬਕਾ ਫੌਜੀਆਂ, ਵਿਧਵਾਵਾਂ ਅਤੇ ਪੀੜਤ ਫੌਜੀਆਂ ਲਈ ਆਰਮਡ ਫੋਰਸਿਜ਼ ਫਲੈਗ ਡੇਅ ਫੰਡ ਤੋਂ 13 ਕਰੋੜ ਰੁਪਏ ਤੋਂ ਵਧ ਦੀ ਗਰਾਂਟ ਜਾਰੀ ਕੀਤੀ। 
ਰੱਖਿਆ ਉਤਪਾਦਨ ਦੇ ਖੇਤਰ 'ਚ ਬਰਾਮਦ 'ਤੇ ਨਿਰਭਰਤਾ ਘੱਟ ਕਰਨ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਉਤਪਾਦਾਂ ਨਾਲ ਰੱਖਿਆ ਖੇਤਰ 'ਚ ਸਮਰੱਥਾ ਵਧਾਉਣ ਲਈ 'ਮੇਕ ਇਨ ਇੰਡੀਆ' ਨੂੰ ਅੱਗੇ ਵਧਾਉਣਾ ਜ਼ਰੂਰੀ ਹੈ।

ਤਕਨਾਲੋਜੀ ਹਾਸਲ ਕਰਨ ਦੇ ਨਾਲ ਹੀ ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਦੇਸ਼ ਨੂੰ ਤਾਂ ਇਸ ਤੋਂ ਫਾਇਦਾ ਹੋਵੇ ਹੀ, ਸਾਡੇ ਉਤਪਾਦ ਕੌਮਾਂਤਰੀ ਬਾਜ਼ਾਰਾਂ 'ਚ ਵੀ ਜਗ੍ਹਾ ਬਣਾਉਣ। ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਨੂੰ ਆਪਣੀ ਪਹਿਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰੇ ਫੌਜੀਆਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਿਆ ਜਾ ਰਿਹਾ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਰੱਖਿਆ ਮੰਤਰੀ ਰਹਿ ਚੁਕੀ ਹੈ ਪਰ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਰੱਖਿਆ ਮੰਤਰਾਲੇ ਦਾ ਐਡੀਸ਼ਨਲ ਅਹੁਦਾ ਆਪਣੇ ਕੋਲ ਰੱਖਿਆ ਸੀ।

   


Related News