ਅਮਰੀਕਾ ''ਚ ਭਾਰਤੀ ਪਿਓ-ਪੁੱਤ ਦੀ ਮੌਤ, ਹੱਸਦੇ-ਖੇਡਦੇ ਪਰਿਵਾਰ ''ਤੇ ਡਿੱਗਿਆ ਦੁੱਖਾਂ ਦਾ ਪਹਾੜ

Sunday, Jun 04, 2017 - 07:54 AM (IST)

ਵਾਸ਼ਿੰਗਟਨ/ ਮਹਾਂਰਾਸ਼ਟਰ— ਆਈ. ਟੀ. ਕੰਪਨੀ ਇੰਫੋਸਿਸ ਲਈ ਕੰਮ ਕਰਨ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਅਤੇ ਉਸ ਦੇ 3 ਸਾਲਾ ਬੇਟੇ ਦੀ ਅਮਰੀਕਾ ''ਚ ਸਵੀਮਿੰਗ ਪੂਲ ''ਚ ਡੁੱਬਣ ਕਾਰਨ ਮੌਤ ਹੋ ਗਈ। 31 ਸਾਲਾ ਨਾਗਰਾਜੂ ਸੁਰੇਪੱਲੀ ਗੁੰਟੂਰ ਦੇ ਰਹਿਣ ਵਾਲੇ ਸਨ, ਉਹ ਮਿਸ਼ੀਗਨ ''ਚ ਹੀ ਨੌਕਰੀ ਕਰਦੇ ਸਨ ਅਤੇ ਉੱਥੇ ਆਪਣੀ ਪਤਨੀ ਅਤੇ ਬੱਚੇ ਨਾਲ ਰਹਿੰਦੇ ਸਨ। ਉਸ ਦੀ ਅਤੇ ਉਸ ਦੇ ਬੱਚੇ ਦੀ ਲਾਸ਼ ਉਸ ਇਮਾਰਤ ਦੇ ਕਲੱਬ ਹਾਊਸ ਦੇ ਸਵੀਮਿੰਗ ਪੂਲ ''ਚ ਮੰਗਲਵਾਰ ਨੂੰ ਮਿਲੀਆਂ। 
ਸੂਤਰਾਂ ਮੁਤਾਬਕ ਕਲੱਬ ਹਾਊਸ ਪੁੱਜੇ ਇਕ ਜੋੜੇ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਵੀਮਿੰਗ ਪੂਲ ''ਚ ਦੇਖਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸਥਾਨਕ ਪੁਲਸ ਮੁਖੀ ਡੇਵਿਡ ਮੇਲਾਇ ਨੇ ਦੱਸਿਆ,''''ਪਿਤਾ ਆਪਣੇ ਬੇਟੇ ਨੂੰ ਲੈ ਕੇ ਪੂਲ ਦੇ ਕੋਲ ਗਏ ਸਨ, ਅਜਿਹਾ ਲੱਗਦਾ ਨਹੀਂ ਕਿ ਉਹ ਤੈਰਨ ਗਏ ਸਨ। ਘਟਨਾ ਵਾਲੇ ਸਥਾਨ ਨੂੰ ਦੇਖ ਕੇ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਉਹ ਪੂਲ ਦੇ ਕੋਲ ਬੈਠਣ ਗਏ ਸਨ ਕਿਉਂਕਿ ਉਨ੍ਹਾਂ ਨੇ ਤੈਰਨ ਵਾਲੇ ਕੱਪੜੇ ਵੀ ਨਹੀਂ ਪਾਏ ਸਨ।''''
ਉਨ੍ਹਾਂ ਦੱਸਿਆ ਕਿ ਸੁਰੇਪੱਲੀ ਦਾ ਭੇਟਾ ਜਦ ਸਾਈਕਲ ਚਲਾ ਰਿਹਾ ਸੀ ਤਾਂ ਅਚਾਨਕ ਪਾਣੀ ''ਚ ਡਿੱਗ ਗਿਆ, ਪੁੱਤ ਨੂੰ ਬਚਾਉਣ ਲਈ ਪਿਤਾ ਨੇ ਵੀ ਸਵੀਮਿੰਗ ਪੂਲ ''ਚ ਛਾਲ ਮਾਰ ਦਿੱਤੀ ਅਤੇ ਡੁੱਬ ਗਿਆ। ਉੱਥੇ ਨਾ ਤਾਂ ਕੋਈ ਲਾਈਫਗਾਰਡ ਸੀ ਅਤੇ ਨਾ ਹੀ ਦੋਵਾਂ ਨੂੰ ਤੈਰਾਕੀ ਆਉਂਦੀ ਸੀ।'''' ਪਰਿਵਾਰ ਦੇ ਮਿੱਤਰ ਅਤੇ ਮਿਸ਼ੀਗਨ ''ਚ ਇੰਫੋਸਿਸ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਲਈ ਉਹ ਪੈਸੇ ਇਕੱਠੇ ਕਰ ਰਹੇ ਹਨ।


Related News