ਆਸਮਾਨ ''ਚ ਖਤਰਾ : ਇੰਡੀਗੋ ਦੇ ਜਹਾਜ਼ ''ਚ ਲੈਪਟਾਪ ਨੂੰ ਲੱਗੀ ਅੱਗ

Tuesday, Nov 14, 2017 - 01:33 AM (IST)

ਤਿਰੂਵਨੰਤਪੁਰਮ (ਇੰਟ.)—ਇੰਡੀਗੋ ਦੀ ਇਕ ਫਲਾਈਟ 'ਚ ਉਡਾਣ ਦੇ ਦੌਰਾਨ ਇਕ ਲੈਪਟਾਪ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿਰੂਵਨੰਤਪੁਰਮ-ਬੈਂਗਲੁਰੂ ਦੀ ਫਲਾਈਟ 'ਚ ਲੱਗੀ ਇਸ ਅੱਗ ਨੂੰ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਬੁਝਾਇਆ ਗਿਆ। 
ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਫਲਾਈਟ ਨੰਬਰ 6ਈ-455 'ਚ ਸਵਾਰ ਯਾਤਰੀਆਂ ਨੇ ਕਰੂ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਕਾਲੇ ਬੈਗ 'ਚੋਂ ਕੁਝ ਸੜਨ ਦੀ ਬਦਬੂ ਆ ਰਹੀ ਹੈ। ਇਸ ਦੇ ਬਾਅਦ ਕਰੂ ਮੈਂਬਰਾਂ ਨੇ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਉਥੇ ਬੈਠੇ ਯਾਤਰੀਆਂ ਨੂੰ ਦੂਸਰੀ ਜਗ੍ਹਾ ਸ਼ਿਫਟ ਕੀਤਾ ਗਿਆ।


Related News