ਰਾਧੇ ਮਾਂ ਦੀ ਅਰਜੀ ''ਤੇ ਫਿਰਿਆ ਪਾਣੀ, ਅਦਾਲਤ ਨੇ ਦਿੱਤਾ ਇਹ ਝਟਕਾ

Saturday, Sep 09, 2017 - 07:24 PM (IST)

ਰਾਧੇ ਮਾਂ ਦੀ ਅਰਜੀ ''ਤੇ ਫਿਰਿਆ ਪਾਣੀ, ਅਦਾਲਤ ਨੇ ਦਿੱਤਾ ਇਹ ਝਟਕਾ

ਮੁੰਬਈ—ਵਿਵਾਦਿਤ ਧਰਮ ਗੁਰੂ ਰਾਧੇ ਮਾਂ ਨੂੰ ਮੁੰਬਈ ਦੀ ਬੋਰੀਵਾਲੀ ਅਦਾਲਤ ਤੋਂ ਅੱਜ ਰਾਹਤ ਨਹੀਂ ਮਿਲੀ ਹੈ। ਰਾਧੇ ਮਾਂ ਨੇ ਆਪਣੇ 'ਤੇ ਚੱਲ ਰਹੇ ਘਰੇਲੂ ਹਿੰਸਾ ਦੇ ਇਕ ਮਾਮਲੇ 'ਚੋਂ ਆਪਣਾ ਨਾਂ ਹਟਾਉਣ ਲਈ ਅਦਾਲਤ 'ਚ ਅਰਜੀ ਦਿੱਤੀ ਸੀ ਪਰ ਉਸ ਦੀ ਇਸ ਅਰਜੀ 'ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਅਦਾਲਤ ਨੇ ਉਸ ਦਾ ਨਾਂ ਹਟਾਉਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸਾਲ 2015 'ਚ ਇਕ 32 ਸਾਲਾ ਮਹਿਲਾ ਨੇ ਆਪਣੇ ਸਹੁਰੇ ਘਰ ਵਾਲਿਆਂ ਅਤੇ ਰਾਧੇ ਮਾਂ ਖਿਲਾਫ ਦਹੇਜ ਲਈ ਤੰਗ ਕਰਨ ਦਾ ਮਾਮਲਾ ਦਰਜ ਕਰਾਇਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਰਾਧੇ ਮਾਂ ਨੇ ਉਸ ਦੇ ਸਹੁਰੇ ਘਰ ਵਾਲਿਆਂ ਨੂੰ ਉਸ ਨੂੰ ਪਰੇਸ਼ਾਨ ਕਰਨ ਲਈ ਉਕਸਾਇਆ ਸੀ। ਜਿਸ ਤੋਂ ਬਾਅਦ ਪੁਲਸ ਨੇ ਰਾਧੇ ਮਾਂ ਤੋਂ ਪੁੱਛ-ਗਿੱਛ ਵੀ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਰਾਧੇ ਮਾਂ ਨੇ ਅਦਾਲਤ ਨੂੰ ਗੁਹਾਰ ਲਾਈ ਕਿ ਉਸ ਦਾ ਨਾਂ ਇਸ ਕੇਸ 'ਚੋਂ ਹਟਾ ਦਿੱਤਾ ਜਾਵੇ।
 


Related News