ਅਦਾਲਤ ਨੇ ਕੰਨੜ ਅਦਾਕਾਰ ਦਰਸ਼ਨ ਨੂੰ ਬੇਲਾਰੀ ਜੇਲ੍ਹ ''ਚ ਤਬਦੀਲ ਕਰਨ ਦੀ ਦਿੱਤੀ ਇਜਾਜ਼ਤ

Wednesday, Aug 28, 2024 - 12:47 AM (IST)

ਅਦਾਲਤ ਨੇ ਕੰਨੜ ਅਦਾਕਾਰ ਦਰਸ਼ਨ ਨੂੰ ਬੇਲਾਰੀ ਜੇਲ੍ਹ ''ਚ ਤਬਦੀਲ ਕਰਨ ਦੀ ਦਿੱਤੀ ਇਜਾਜ਼ਤ

ਬੈਂਗਲੁਰੂ (ਭਾਸ਼ਾ) : ਇੱਥੋਂ ਦੀ ਇਕ ਅਦਾਲਤ ਨੇ ਮਸ਼ਹੂਰ ਰੇਣੁਕਾਸਵਾਮੀ ਕਤਲ ਕੇਸ ਵਿਚ ਬੈਂਗਲੁਰੂ ਦੀ ਪਰਾਪਨਾ ਅਗ੍ਰਹਾਰਾ ਸੈਂਟਰਲ ਜੇਲ੍ਹ ਵਿਚ ਬੰਦ ਕੰਨੜ ਅਦਾਕਾਰ ਦਰਸ਼ਨ ਥੂਗੁਦੀਪਾ ਨੂੰ ਬੇਲਾਰੀ ਜੇਲ੍ਹ ਵਿਚ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਅਦਾਲਤ ਨੇ ਕਤਲ ਕੇਸ ਦੇ ਹੋਰ ਸਹਿ-ਮੁਲਜ਼ਮਾਂ ਨੂੰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਤਬਦੀਲ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਦਿਨ ਵਿਚ ਮੁੱਖ ਮੰਤਰੀ ਸਿੱਧਰਮਈਆ ਅਤੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਸੰਕੇਤ ਦਿੱਤਾ ਸੀ ਕਿ ਅਧਿਕਾਰੀ ਦਰਸ਼ਨ ਨੂੰ ਤਬਦੀਲ ਕਰਨ ਦੇ ਵਿਕਲਪ 'ਤੇ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਜੇਲ੍ਹ ਦੇ ਲਾਅਨ ਵਿਚ ਇਕ ਅਪਰਾਧੀ ਸਮੇਤ ਤਿੰਨ ਹੋਰ ਕੈਦੀਆਂ ਨਾਲ ਦਰਸ਼ਨ ਦੀ ਤਸਵੀਰ ਵਾਇਰਲ ਹੋਈ ਸੀ, ਜਿਸ ਨੇ ਵਿਵਾਦ ਛੇੜ ਦਿੱਤਾ ਸੀ। ਐਤਵਾਰ ਨੂੰ ਇਕ ਅਪਰਾਧੀ ਸਮੇਤ ਤਿੰਨ ਹੋਰਾਂ ਦੇ ਨਾਲ ਜੇਲ੍ਹ ਦੇ ਅਹਾਤੇ ਵਿਚ ਕੁਰਸੀ 'ਤੇ ਬੈਠੇ ਅਤੇ ਹੱਥ ਵਿਚ ਕੌਫੀ ਦਾ ਮਗ ਲੈ ਕੇ ਸਿਗਰਟ ਪੀਂਦੇ ਦਰਸ਼ਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

ਦਰਸ਼ਨ ਅਤੇ ਉਸ ਦੇ ਦੋਸਤ ਪਵਿੱਤਰ ਗੌੜਾ ਸਮੇਤ ਕੁੱਲ 17 ਲੋਕ ਇਸ ਸਮੇਂ ਰੇਣੁਕਾਸਵਾਮੀ ਕਤਲ ਕੇਸ ਵਿਚ ਨਿਆਂਇਕ ਹਿਰਾਸਤ ਵਿਚ ਹਨ। ਬੈਂਗਲੁਰੂ ਮਹਾਨਗਰ ਦੀ 24ਵੀਂ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ (ਏਸੀਐੱਮਐੱਮ) ਅਦਾਲਤ ਨੇ ਜੇਲ੍ਹ ਅਤੇ ਜੇਲ੍ਹ ਅਧਿਕਾਰੀਆਂ ਦੀ ਬੇਨਤੀ 'ਤੇ ਕੇਸ ਦੇ ਮੁਲਜ਼ਮਾਂ ਦੇ ਤਬਾਦਲੇ ਦੀ ਇਜਾਜ਼ਤ ਦਿੱਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦਰਸ਼ਨ ਨੂੰ ਬੇਲਾਰੀ ਜੇਲ੍ਹ, ਪਵਨ, ਰਾਘਵੇਂਦਰ ਅਤੇ ਨੰਦਿਸ਼ ਨੂੰ ਮੈਸੂਰ ਜੇਲ੍ਹ, ਜਗਦੀਸ਼ ਅਤੇ ਲਕਸ਼ਮਣ ਨੂੰ ਸ਼ਿਵਮੋਗਾ ਜੇਲ੍ਹ, ਧਨਰਾਜ ਨੂੰ ਧਾਰਵਾੜ ਜੇਲ੍ਹ, ਵਿਨੇ ਨੂੰ ਵਿਜੇਪੁਰਾ ਜੇਲ੍ਹ, ਨਾਗਰਾਜ ਨੂੰ ਕਲਬੁਰਗੀ/ਗੁਲਬਰਗਾ ਜੇਲ੍ਹ ਅਤੇ ਪ੍ਰਦੋਸ਼ ਨੂੰ ਬੇਲਾਗਵੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਪਵਿੱਤਰ ਗੌੜਾ, ਅਨੁਕੁਮਾਰ ਅਤੇ ਦੀਪਕ ਨੂੰ ਬੈਂਗਲੁਰੂ ਦੀ ਪਰਾਪਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਵਿਚ ਰੱਖਿਆ ਜਾਵੇਗਾ। ਚਾਰ ਹੋਰ ਮੁਲਜ਼ਮ ਰਵੀ, ਕਾਰਤਿਕ, ਨਿਖਿਲ ਅਤੇ ਕੇਸ਼ਵਮੂਰਤੀ ਨੂੰ ਪਹਿਲਾਂ ਹੀ ਤੁਮਾਕੁਰੂ ਜੇਲ੍ਹ ਭੇਜ ਦਿੱਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News