ਭਾਰਤੀ ਫੌਜ ਨੂੰ ਮਿਲੇ 325 ਨਵੇਂ ਜਾਂਬਾਜ਼ ਲੈਫਟੀਨੈਂਟ
Saturday, Dec 12, 2020 - 04:11 PM (IST)
ਦੇਹਰਾਦੂਨ- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਅੱਜ ਭਾਰਤੀ ਫੌਜ ਅਕੈਡਮੀ 'ਚ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੁਲ 395 ਜੈਂਟਲਮੈਨ ਕੈਡੇਟ ਪਾਸ ਆਊਟ ਹੋਏ। ਇਸ ਵਿਚ ਭਾਰਤੀ ਫੌਜ ਨੂੰ 325 ਨਵੇਂ ਜਾਂਬਾਜ਼ ਲੈਫਟੀਨੈਂਟ ਮਿਲੇ ਤਾਂ ਉਥੇ ਹੀ ਮਿੱਤਰ ਰਾਸ਼ਟਰਾਂ ਦੇ 70 ਕੈਡੇਟ ਵੀ ਪਾਸ ਆਊਟ ਹੋਏ ਹਨ।
ਦੇਹਰਾਦੂਨ ਆਈ.ਐੱਮ.ਏ. 'ਚ ਪਾਸਿੰਗ ਆਊਟ ਪਰੇਡ 'ਚ ਬਤੌਰ ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਐੱਸ.ਕੇ. ਸੈਨੀ ਨੇ ਬਤੌਰ ਰਿਵਿਊਇੰਗ ਅਫ਼ਸਰ ਪਰੇਡ ਦੀ ਸਲਾਮੀ ਲਈ। ਇੰਨਾ ਹੀ ਨਹੀਂ ਦੇਹਰਾਦੂਨ ਭਾਰਤੀ ਫੌਜ ਅਕੈਡਮੀ ਦੇਸ਼ ਨੂੰ ਹੁਣ ਤਕ 62000 ਫੌਜੀ ਅਧਿਕਾਰੀ ਦੇ ਚੁੱਕੀ ਹੈ ਜਿਸ ਵਿਚ ਮਿੱਤਰ ਰਾਸ਼ਟਰਾਂ ਦੇ 2572 ਫੌਜੀ ਅਫ਼ਸਰਾਂ ਨੂੰ ਸਿਖਲਾਈ ਆਈ.ਐੱਮ.ਏ. ਵਲੋਂ ਦਿੱਤਾ ਗਿਆ ਹੈ। ਕੋਰੋਨਾ ਕਾਲ 'ਚ ਪਾਸਿੰਗ ਆਊਟ ਪਰੇਡ ਦੌਰਾਨ ਕੋਰੋਨਾ ਦੇ ਨਿਯਮਾਂ ਦਾ ਪਾਲਨ ਕਰਦੇ ਹੋਏ ਮਾਤਾ-ਪਿਤਾ ਨੂੰ ਵੀ ਪਰੇਡ ਅਤੇ ਪੀਪਿੰਗ ਸੈਰੇਮਨੀ 'ਚ ਆਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਾਸਿੰਗ ਆਊਟ ਪਰੇਡ 'ਚ ਪਹੁੰਚੇ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦੇ ਮੋਢਿਆਂ 'ਤੇ ਸਿਤਾਰੇ ਸਜਾਏ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਵੀ ਕੀਤੀ।
ਉਥੇ ਹੀ ਪਾਸਿੰਗ ਆਊਟ ਪਰੇਡ 'ਚ ਇਨ੍ਹਾਂ ਜਾਂਬਾਜ਼ ਅਧਿਕਾਰੀਆਂ ਦਾ ਜੋਸ਼ ਅਤੇ ਜਜ਼ਬਾ ਵੇਖਣ ਯੋਗ ਸੀ। ਇਸ ਵਿਚ ਅਥੱਖ ਮਿਹਨਤ ਅਤੇ ਕੋਸ਼ਿਸ਼ ਦੇ ਜ਼ੋਰ 'ਤੇ ਸ਼ਨੀਵਾਰ ਨੂੰ ਇਹ ਕੈਡੇਟ ਹੋ ਕੇ ਲੈਫਟੀਨੈਂਟ ਬਣ ਕੇਆਪਣੀਆਂ-ਆਪਣੀਆਂ ਟੁਕੜੀਆਂ ਦੀ ਅਗਵਾਈ ਕਰਨਗੇ। ਆਪਣੀ ਸਿਖਲਾਈ ਦੌਰਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਚਨ ਦੀਪ ਸਿੱਧੁ ਨੂੰ ਸੋਲਡ ਆਫ ਆਨਰ ਨਾਲ ਵੀ ਨਵਾਜ਼ਿਆ ਗਿਆ।
ਰਾਜਵਾਰ ਪਾਸ ਆਊਟ ਕੈਡੇਟ ਦੀ ਸੂਚੀ ਇਸ ਤਰ੍ਹਾਂ ਹੈ
325 ਭਾਰਤੀ, 70 ਮਿੱਤਰ ਰਾਸ਼ਟਰਾਂ ਦੇ ਜੈਂਟਲਮੈਨ ਕੈਡੇਟਸ ਪਾਸ ਆਊਟ ਹੋਏ। ਇਸ ਪਾਸਿੰਗ ਆਊਟ ਪਰੇਡ 'ਚੋਂ ਪਾਸ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ 50, ਹਿਮਾਚਲ ਦੇ 10, ਉੱਤਰਾਖੰਡ ਦੇ 24, ਦਿੱਲੀ ਦੇ 13, ਹਰਿਆਣਾ ਦੇ 45, ਗੁਜਰਾਤ ਦੇ 4, ਪੱਛਮੀ ਬੰਗਾਲ ਦੇ 6, ਤੇਲੰਗਾਨਾ ਦੇ 3, ਤਮਿਲਨਾਡੂ ਦੇ 6, ਰਾਜਸਥਾਨ ਦੇ 18,ਪੰਜਾਬ ਦੇ 15,ਉੜੀਸਾ ਦੇ 4, ਮਿਜ਼ੋਰਮ ਦੇ 3, ਮਣਿਪੁਰ ਦੇ 3, ਬਿਹਾਰ ਦੇ 32, ਚੰਡੀਗੜ੍ਹ ਦੇ 4, ਅਸਮ ਦੇ 6, ਝਾਰਖੰਡ ਦੇ 6, ਕੇਰਲ ਦੇ 15, ਕਰਨਾਟਕ ਦੇ 5, ਜੰਮੂ-ਕਸ਼ਮੀਰ ਦੇ 11 ਕੈਡੇਟਸ ਫੌਜ 'ਚ ਅਧਿਕਾਰੀ ਬਣੇ।
ਮਿੱਤਰ ਰਾਸ਼ਟਰਾਂ ਦੇ ਪਾਸ ਆਊਟ ਕੈਡੇਟ ਹੇਠ ਲਿਖੇ ਹਨ
ਮਿੱਤਰ ਰਾਸ਼ਟਰਾਂ 'ਚ ਸਭ ਤੋਂ ਜ਼ਿਆਦਾ ਅਫਗਾਨਿਸਤਾਨ ਦੇ 41 ਕੈਡੇਟਸ ਹਨ। ਭੂਟਾਨ ਦੇ 17, ਤਜ਼ਾਕਿਸਤਾਨ ਦੇ 3, ਮਾਰੀਸ਼ਸ ਦੇ 1, ਨੇਪਾਲ ਦੇ 2, ਮਾਲਦੀਵ ਦੇ 1, ਵਿਅਤਨਾਮ ਦੇ 3, ਸ਼੍ਰੀਲੰਕਾ ਦੇ 1, ਮਿਆਂਮਾਰ ਦਾ 1 ਕੈਡੇਟਸ ਫੌਜ 'ਚ ਅਧਿਕਾਰੀ ਬਣਿਆ।
ਦੱਸ ਦੇਈਏ ਕਿ ਭਾਰਤੀ ਫੌਜ ਅਕੈਡਮੀ ਆਪਣੇ ਕੁਸ਼ਲ ਅਨੁਸ਼ਾਸਨ ਅਤੇ ਸਿਖਲਾਈ ਲਈ ਪੂਰੀ ਦੁਨੀਆ 'ਚ ਵਖਰੀ ਪਛਾਣ ਰੱਖਦੀ ਹੈ ਜਿਥੇ ਸ਼ਨੀਵਾਰ ਦੀ ਪਾਸਿੰਗ ਆਊਟ ਪਰੇਡ 'ਚ 395 ਜੈਂਟਲਮੈਨ ਕੈਡੇਟਾਂ ਨੇ ਪਾਸ ਆਊਟ ਹੋ ਕੇ ਆਪਣੀ-ਆਪਣੀ ਫੌਜ ਦਾ ਅਭਿਨ ਅੰਗ ਬਣ ਕੇ ਕਾਮਯਾਬੀ ਹਾਸਲ ਕੀਤੀ ਹੈ।