ਤਲਾਕ ਤੋਂ ਪਹਿਲਾਂ ਮਾਂ-ਪਿਓ ਨਾਲ ਛੁੱਟੀਆਂ ਮਨਾਉਣ ਗਏ ਸਨ ਬੱਚੇ, ਨੇਪਾਲ ਜਹਾਜ਼ ਹਾਦਸੇ ਨੇ ਹਮੇਸ਼ਾ ਲਈ ਕੀਤੇ ਵੱਖ

Monday, May 30, 2022 - 01:50 PM (IST)

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਤ੍ਰਿਪਾਠੀ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਵੈਭਵੀ ਦੇ ਮਿਲਨ ਦਾ ਨੇਪਾਲ ਵਿਚ ਹੋਏ ਇਕ ਜਹਾਜ਼ ਹਾਦਸੇ ਨਾਲ ਹੀ ਦੁਖਦ ਅੰਤ ਹੋ ਗਿਆ। ਜਿਸ ਵਿਚ ਜੋੜੇ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਠਾਣੇ ਦੇ ਕਪੂਰਵਾੜੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਓਡੀਸ਼ਾ 'ਚ ਇਕ ਕੰਪਨੀ ਚਲਾਉਣ ਵਾਲੇ ਆਦੇਸ਼ ਤ੍ਰਿਪਾਠੀ (54) ਅਤੇ ਠਾਣੇ ਦੇ ਗੁਆਂਢੀ ਸ਼ਹਿਰ ਮੁੰਬਈ 'ਚ ਬੀਕੇਸੀ 'ਚ ਸਥਿਤ ਇਕ ਕੰਪਨੀ 'ਚ ਕੰਮ ਕਰਨ ਵਾਲੀ ਵੈਭਵੀ ਬਾਂਡੇਕਰ ਤ੍ਰਿਪਾਠੀ (51) ਅਦਾਲਤ ਦੇ ਆਦੇਸ਼ ਤੋਂ ਬਾਅਦ ਵੱਖ-ਵੱਖ ਰਹਿਣ ਲੱਗੇ ਸਨ ਅਤੇ ਜਲਦ ਹੀ ਤਲਾਕ ਲੈਣ ਵਾਲੇ ਸਨ।  ਵੈਭਵੀ, ਉਨ੍ਹਾਂ ਦੇ ਪੁੱਤਰ ਧਨੁਸ਼ (22) ਅਤੇ ਧੀ ਰਿਤੀਕਾ (15) ਠਾਣੇ ਸ਼ਹਿਰ ਦੇ ਬਾਲਕਮ ਇਲਾਕੇ 'ਚ ਰੂਸਤਮਜੀ ਅਤੀਨਾ ਅਪਾਰਟਮੈਂਟ 'ਚ ਰਹਿੰਦੇ ਸਨ। ਅਦਾਲਤ ਦੇ ਆਦੇਸ਼ ਅਨੁਸਾਰ ਪੂਰੇ ਪਰਿਵਾਰ ਨੂੰ ਆਪਣੇ ਬੱਚਿਆਂ ਨਾਲ 10 ਦਿਨ ਦਾ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਸੀ। ਸਾਰੇ ਲੋਕ ਬਹੁਤ ਖੁਸ਼ ਸਨ।

ਇਹ ਵੀ ਪੜ੍ਹੋ : ਨੇਪਾਲ ਜਹਾਜ਼ ਹਾਦਸਾ: ਹਾਦਸੇ ਵਾਲੀ ਥਾਂ ਤੋਂ 14 ਲਾਸ਼ਾਂ ਬਰਾਮਦ, 4 ਭਾਰਤੀਆਂ ਸਮੇਤ 22 ਲੋਕ ਸਨ ਸਵਾਰ

ਅਧਿਕਾਰੀ ਨੇ ਕਿਹਾ ਕਿ ਵੈਭਵੀ ਦੀ 80 ਸਾਲਾ ਮਾਂ ਇੱਥੇ ਪਰਿਵਾਰ ਦੇ ਘਰ 'ਚ ਬਚੀ ਇਕਮਾਤਰ ਮੈਂਬਰ ਹੈ। ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਲਿਹਾਜਾ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਜਹਾਜ਼ ਹਾਦਸੇ ਬਾਰੇ ਕੁਝ ਨਹੀਂ ਦੱਸਿਆ ਹੈ। ਪੁਲਸ ਨੇ ਕਿਹਾ ਕਿ ਬਜ਼ੁਰਗ ਔਰਤ ਦੀ ਛੋਟੀ ਧੀ ਫਿਲਹਾਲ ਉਨ੍ਹਾਂ ਦਾ ਧਿਆਨ ਰੱਖ ਰਹੀ ਹੈ। ਅਸ਼ੋਕ ਤ੍ਰਿਪਾਠੀ, ਵੈਭਵੀ ਅਤੇ ਉਨ੍ਹਾਂ ਦੇ 2 ਬੱਚੇ ਐਤਵਾਰ ਨੂੰ ਤਾਰਾ ਏਅਰਲਾਈਨਜ਼ ਦੇ ਜਹਾਜ਼ 'ਚ ਸਵਾਰ ਹੋਏ ਸਨ, ਜਿਸ ਦਾ ਮਲਬਾ ਸੋਮਵਾਰ ਨੂੰ ਨੇਪਾਲ ਦੇ ਪਹਾੜੀ ਜ਼ਿਲ੍ਹੇ ਮੁਸਤਾਂਗ 'ਚ ਮਿਲਿਆ ਹੈ। ਤਾਰਾ ਏਅਰਲਾਈਨਜ਼ ਦੇ ਬੁਲਾਰੇ ਅਨੁਸਾਰ ਐਤਵਾਰ ਸਵੇਰੇ ਸੈਰ-ਸਪਾਟਾ ਸ਼ਹਿਰ ਪੋਖਰਾ ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟ ਬਾਅਦ ਜਹਾਜ਼ ਹਿਮਾਲਿਆ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਇਹ ਵੀ ਪੜ੍ਹੋ : ਹਿਮਾਚਲ ਦੇ CM ਜੈਰਾਮ ਠਾਕੁਰ ਨੇ ਮੂਸੇਵਾਲਾ ਦੇ ਕਤਲ ਲਈ 'ਆਪ' ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ


DIsha

Content Editor

Related News