ਚੀਫ ਜਸਟਿਸ ਨੇ ਦੇਸ਼ ''ਚ ਵਕੀਲਾਂ ਤੇ ਜੱਜਾਂ ਦੀ ਘੱਟ ਸੰਖਿਆ ''ਤੇ ਪ੍ਰਗਟਾਈ ਚਿੰਤਾ

10/06/2018 3:38:26 PM

ਨਵੀਂ ਦਿੱਲੀ—ਦੇਸ਼ ਦੇ ਨਵੇਂ ਚੀਫ ਜਸਟਿਸ (ਸੀ.ਜੀ.ਆਈ.) ਰੰਜਨ ਗੋਗੋਈ ਨੇ ਦੇਸ਼ 'ਚ ਵਕੀਲਾਂ ਤੇ ਜੱਜਾਂ ਦੀ ਘੱਟ ਸੰਖਿਆ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ 'ਚ ਆਉਣ ਵਾਲੇ ਕੇਸਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਤੇ ਵਕੀਲਾਂ-ਜੱਜਾਂ ਦੀ ਸੰਖਿਆ ਬਹੁਤ ਘੱਟ ਹੈ। ਉਨ੍ਹਾਂ ਇਹ ਗੱਲ ਬਾਰ ਕੌਂਸਲ ਆਫ ਇੰਡੀਆ ਦੇ ਸਮਾਗਮ 'ਚ ਕਹੀ। 
ਉਨ੍ਹਾਂ ਕਿਹਾ ਕਿ ਦੇਸ਼ 'ਚ ਕਾਨੂੰਨੀ ਸਹਾਇਤਾ ਇਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ 67 ਪ੍ਰਤੀਸ਼ਤ ਕੈਦੀ ਮੁਕੱਦਮੇ ਅਧੀਨ ਹਨ। ਉਨ੍ਹਾਂ ਕਿਹਾ ਕਿ ਵੱਡੀ ਸੰਖਿਆ 'ਚ ਦੇਸ਼ ਦੇ ਨੌਜਵਾਨ ਮੁਕੱਦਮੇ ਅਧੀਨ ਹਨ।
ਉਨ੍ਹਾਂ ਕਿਹਾ ਕਿ ਦੇਸ਼ 'ਚ ਵਕੀਲਾਂ ਦੀ ਸੰਖਿਆ ਕੇਵਲ 13-14 ਲੱਖ, ਜੋ ਕਿ ਕਾਫੀ ਨਹੀਂ ਹੈ ਤੇ ਭਾਰਤ 'ਚ 1800 ਲੋਕਾਂ 'ਤੇ ਇਕ ਵਕੀਲ ਹੈ। ਉਨ੍ਹਾਂ ਇਸ ਗੱਲ 'ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਵਕੀਲਾਂ ਦੀ ਸੰਖਿਆ ਵਧਾਉਣ ਦੀ ਲੋੜ ਹੈ ਤੇ ਜੋ ਵਕੀਲ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਨ੍ਹਾਂ ਨੂੰ ਵੀ ਆਪਣੀ ਗੁਣਵੱਤਾ 'ਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ। 
ਜ਼ਿਕਰਯੋਗ ਹੈ ਕਿ ਰੰਜਨ ਗੋਗੋਈ ਨੇ 2018 ਨੂੰ ਦੇਸ਼ ਦੇ 46ਵੇਂ ਮੁੱਖ ਜੱਜ ਵਜੋਂ ਕਾਰਜਭਾਰ ਸੰਭਾਲਿਆ। ਇਕ ਅੰਦਾਜ ਮੁਤਾਬਿਕ ਸੁਪਰੀਮ ਕੋਰਟ 'ਚ ਹੀ ਬਕਾਇਆ ਕੇਸਾਂ ਦੀ ਸੰਖਿਆ 57 ਹਜ਼ਾਰ ਦੇ ਲਗਭਗ ਹੈ। 


Related News