ਟੈਂਕਰ ਨਾਲ ਟਕਰਾਈ ਕਾਰ, ਵਾਲ-ਵਾਲ ਬਚੇ ਸਾਕਸ਼ੀ ਮਹਾਰਾਜ

11/15/2017 9:55:45 AM

ਏਟਾ - ਉੱਤਰ ਪ੍ਰਦੇਸ਼ ਦੇ ਏਟਾ ਸ਼ਹਿਰ ਦੇ ਕੋਤਵਾਲੀ ਇਲਾਕੇ 'ਚ ਅੱਜ ਭਾਜਪਾ ਦੇ ਸੰਸਦ ਮੈਂਬਰ ਸਚਿਦਾਨੰਦ ਉਰਫ ਸਾਕਸ਼ੀ ਮਹਾਰਾਜ ਦੀ ਕਾਰ ਨੂੰ ਇਕ ਤੇਜ਼ ਰਫਤਾਰ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਸਾਕਸ਼ੀ ਮਹਾਰਾਜ ਵਾਲ-ਵਾਲ ਬਚ ਗਏ।
ਪੁਲਸ ਅਨੁਸਾਰ ਉਨਾਵ ਲੋਕਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਸਵੇਰੇ ਕਾਰ ਰਾਹੀਂ ਆਸ਼ਰਮ ਜਾ ਰਹੇ ਸਨ। ਇਸ ਦਰਮਿਆਨ ਰਾਸ਼ਟਰੀ ਰਾਜ ਮਾਰਗ 'ਤੇ ਹਾਥੀ ਗੇਟ ਨੇੜੇ ਸ਼ਿਕੋਹਾਬਾਦ ਤੋਂ ਆ ਰਹੇ ਦੁੱਧ ਵਾਲੇ ਟੈਂਕਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। 
ਇਸ ਦਰਮਿਆਨ ਟੈਂਕਰ ਨਾਲ 2 ਮੋਟਰਸਾਈਕਲ ਵੀ ਵੱਜੇ। ਹਾਦਸੇ ਮਗਰੋਂ ਸਾਕਸ਼ੀ ਮਹਾਰਾਜ ਪੁਲਸ ਦੀ ਗੱਡੀ 'ਚ ਬੈਠ ਕੇ ਸੁਰੱਖਿਅਤ ਆਪਣੇ ਉਦੇਤਪੁਰ ਆਸ਼ਰਮ ਚਲੇ ਗਏ। ਇਸ ਹਾਦਸੇ ਮਗਰੋਂ ਸਾਕਸ਼ੀ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚ ਰਹੇ ਹਨ ਅਤੇ ਉਹ ਉਨ੍ਹਾਂ ਦੀ ਹੱਤਿਆ ਕਰਵਾਉਣਾ ਚਾਹੁੰਦੇ ਹਨ। 


Related News