ਬਸਤੇ ਦਾ ਬੋਝ ਘਟਾਏਗਾ ਈ-ਬਸਤਾ

Sunday, Nov 12, 2017 - 05:01 PM (IST)

ਬਸਤੇ ਦਾ ਬੋਝ ਘਟਾਏਗਾ ਈ-ਬਸਤਾ

ਨਵੀਂ ਦਿੱਲੀ— ਸਕੂਲੀ ਵਿਦਿਆਰਥੀ 'ਤੇ ਬਸਤੇ ਦਾ ਬੋਝ ਘੱਟ ਕਰਨ ਲਈ ਸਰਕਾਰ 'ਈ-ਬਸਤਾ' ਪ੍ਰੋਗਰਾਮ ਨੂੰ ਅੱਗੇ ਵਧਾ ਰਹੀ ਹੈ। ਇਸ ਰਾਹੀਂ ਵਿਦਿਆਰਥੀ ਆਪਣੀ ਰੂਚੀ ਅਤੇ ਪਸੰਦ ਅਨੁਸਾਰ ਪਾਠ ਸਮੱਗਰੀ ਡਾਊਨਲੋਡ ਕਰ ਸਕਣਗੇ। ਨਾਲ ਹੀ ਸਕੂਲਾਂ 'ਚ ਡਿਜੀਟਲ ਬਲੈਕਬੋਰਡ ਵੀ ਲਾਇਆ ਜਾਵੇਗਾ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਇਕ ਅਧਿਕਾਰੀ ਨੂੰ ਦੱਸਿਆ ਕਿ ਸਕੂਲੀ ਬੱਚਿਆਂ 'ਤੇ ਬਸਤੇ ਦੇ ਵਧਦੇ ਬੋਝ ਨੂੰ ਘੱਟ ਕਰਨ ਲਈ ਉਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਅਤੇ ਵਿਦਿਆਰਥੀਆਂ, ਅਧਿਆਪਕਾਂ ਨੇ ਇਸ 'ਚ ਕਾਫੀ ਰੂਚੀ ਦਿਖਾਈ ਹੈ। ਇਹ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਵਿਦਿਆਰਥੀ ਅਧਿਆਪਕ ਅਤੇ ਰਿਟੇਲਰਸ ਇਕੱਠੇ ਮਿਲ ਕੇ ਇਕ-ਦੂਜੇ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ। ਈ-ਬਸਤੇ ਰਾਹੀਂ ਪਿੰਡ ਅਤੇ ਛੋਟੇ ਸ਼ਹਿਰਾਂ ਦੇ ਵਿਦਿਆਰਥੀ ਵੀ ਆਸਾਨੀ ਨਾਲ ਇਸ ਦਾ ਲਾਭ ਚੁੱਕ ਸਕਦੇ ਹਨ। ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੁਝ ਹੀ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਨ ਦੀ ਪਹਿਲ ਦੇ ਅਧੀਨ ਆਉਣ ਵਾਲੇ ਸਾਲਾਂ 'ਚ ਦੇਸ਼ ਦੇ ਸਾਰੇ ਪਹਿਲੂਆਂ 'ਚ 'ਆਪਰੇਸ਼ਨ ਡਿਜੀਟਲ ਬਲੈਕ ਬੋਰਡ' ਨੂੰ ਲਾਗੂ ਕੀਤਾ ਜਾਵੇਗਾ। 
ਇਸ ਦਾ ਮਕਸਦ ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਨਾ ਹੈ। ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆ ਪਹਿਲ ਦੇ ਅਧੀਨ ਸਿੱਖਿਆ ਨੂੰ ਡਿਜੀਟਲ ਮਾਧਿਅਮ ਨਾਲ ਜੋੜ ਦੀ ਪਹਿਲ ਕੀਤੀ ਜਾ ਰਹੀ ਹੈ। ਇਸ ਦੇ ਅਧੀਨ ਈ-ਬਸਤਾ ਅਤੇ ਈ-ਪਾਠਸ਼ਾਲਾ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਖੋਜ ਅਤੇ ਟਰੇਨਿੰਗ ਪ੍ਰੀਸ਼ਦ (ਐੱਨ.ਸੀ.ਈ.ਆਰ.ਟੀ.) ਸਕੂਲਾਂ 'ਚ ਪਹਿਲੀ ਤੋਂ 12ਵੀਂ ਜਮਾਤ ਲਈ ਈ-ਸਮੱਗਰੀ ਤਿਆਰ ਕਰ ਰਹੀ ਹੈ। ਪ੍ਰੀਸ਼ਦ ਨੂੰ ਇਹ ਕੰਮ ਇਕ ਸਾਲ 'ਚ ਪੂਰਾ ਹੋਣ ਦੀ ਆਸ ਹੈ। ਐੱਨ.ਸੀ.ਈ.ਆਰ.ਟੀ. ਦੇ ਅੰਕੜਿਆਂ ਅਨੁਸਾਰ, ਈ-ਬਸਤਾ ਦੇ ਸੰਦਰਭ 'ਚ ਹੁਣ ਤੱਕ 2350 ਈ ਸਮੱਗਰੀ ਤਿਆਰ ਕੀਤੀ ਜਾ ਚੁਕੀ ਹੈ। ਇਸ ਦੇ ਨਾਲ ਹੀ 53 ਤਰ੍ਹਾਂ ਦੇ ਈ-ਬਸਤੇ ਤਿਆਰ ਕੀਤੇ ਗਏ ਹਨ। ਹੁਣ ਤੱਕ 3294 ਈ-ਬਸਤੇ ਨੂੰ ਡਾਊਨਲੋਡ ਕੀਤਾ ਜਾ ਚੁਕਿਆ ਹੈ। ਇਸ ਤੋਂ ਇਲਾਵਾ 43801 ਈ-ਸਮੱਗਰੀ ਡਾਊਨਲੋਡ ਕੀਤੀ ਜਾ ਚੁਕੀ ਹੈ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਈ-ਬਾਸਤੇ ਦੇ ਸੰਬੰਧ 'ਚ ਇਕ ਐਪ ਵੀ ਤਿਆਰ ਕੀਤਾ ਹੈ, ਜਿਸ ਰਾਹੀਂ ਵਿਦਿਆਰਥੀ ਟੈਬਲੇਟ, ਐਂਡ੍ਰਾਇਡ ਫੋਨ ਆਦਿ ਦੇ ਮਾਧਿਅਮ ਨਾਲ ਸਮੱਗਰੀ ਡਾਊਨਲੋਡ ਕਰ ਸਕਦੇ ਹਨ। ਸਕੂਲਾਂ 'ਚ ਡਿਜੀਟਲ ਸਿੱਖਿਆ ਨੂੰ ਅੱਗੇ ਵਧਾਉਣ ਦੀ ਇਸ ਪਹਿਲ ਦੇ ਅਧੀਨ ਮੰਤਰਾਲੇ ਨੇ ਕੁਝ ਸਮੇਂ ਪਹਿਲਾਂ 25 ਕੇਂਦਰੀ ਸਕੂਲਾ 'ਚ ਜਮਾਤ 8 ਦੇ ਸਾਰੇ ਬੱਚਿਆਂ ਨੂੰ ਟੈਬਲੇਟ ਦਿੱਤੇ ਜਾਣ ਦੀ ਇਕ ਪ੍ਰਾਜੈਕਟ ਸ਼ੁਰੂ ਕੀਤਾ ਸੀ।


Related News