5 ਸਾਲ ਵੀ ਨਹੀਂ ਚਲਿਆ 42 ਕਰੋੜ ਦਾ ਪੁਲ, ਹੁਣ ਤੋੜਨ ''ਚ ਖਰਚ ਹੋਣਗੇ 52 ਕਰੋੜ

Saturday, Sep 14, 2024 - 03:51 PM (IST)

5 ਸਾਲ ਵੀ ਨਹੀਂ ਚਲਿਆ 42 ਕਰੋੜ ਦਾ ਪੁਲ, ਹੁਣ ਤੋੜਨ ''ਚ ਖਰਚ ਹੋਣਗੇ 52 ਕਰੋੜ

ਗੁਜਰਾਤ- ਅਹਿਮਦਾਬਾਦ 'ਚ ਸਥਿਤ ਹਾਟਕੇਸ਼ਵਰ ਪੁਲ ਨੂੰ ਢਾਹੁਣ ਦਾ ਕੰਮ ਅਗਲੇ 15 ਦਿਨਾਂ 'ਚ ਸ਼ੁਰੂ ਹੋ ਜਾਵੇਗਾ। ਇਸ ਪੁਲ ਨੂੰ ਢਾਹੁਣ ਲਈ 52 ਕਰੋੜ ਰੁਪਏ ਦੀ ਲਾਗਤ ਆਵੇਗੀ। ਹਾਟਕੇਸ਼ਵਰ ਪੁਲ 2017 'ਚ 42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਪਰ ਸਿਰਫ਼ 5 ਸਾਲਾਂ 'ਚ ਹੀ ਇਹ ਪੁਲ ਖਸਤਾ ਹੋ ਗਿਆ। ਇਸ ਸਥਿਤੀ ਕਾਰਨ ਇਸ ਪੁਲ ਨੂੰ 2022 ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

ਟੈਂਡਰ ਪ੍ਰਕਿਰਿਆ ਦੀ ਜਟਿਲਤਾ

ਹਾਟਕੇਸ਼ਵਰ ਪੁਲ ਨੂੰ ਢਾਹੁਣ ਲਈ ਹੁਣ ਤੱਕ ਚਾਰ ਵਾਰ ਟੈਂਡਰ ਕੱਢੇ ਜਾ ਚੁੱਕੇ ਹਨ। ਪਹਿਲੀਆਂ ਦੋ ਕੋਸ਼ਿਸ਼ਾਂ 'ਚ ਕਿਸੇ ਵੀ ਠੇਕੇਦਾਰ ਨੇ ਦਿਲਚਸਪੀ ਨਹੀਂ ਦਿਖਾਈ। ਤੀਜੀ ਵਾਰ ਮਹਾਰਾਸ਼ਟਰ ਦੇ ਇਕ ਠੇਕੇਦਾਰ ਨੇ ਟੈਂਡਰ ਭਰਿਆ ਪਰ ਅੰਤ ਵਿਚ ਉਸ ਨੇ ਵੀ ਕੰਮ ਨਹੀਂ ਕੀਤਾ। ਜਦੋਂ ਚੌਥੀ ਵਾਰ ਟੈਂਡਰ ਕੱਢਿਆ ਗਿਆ ਤਾਂ ਰਾਜਸਥਾਨ ਦੇ ਠੇਕੇਦਾਰ ਵਿਸ਼ਨੂੰ ਪ੍ਰਸਾਦ ਪੁੰਗਲੀਆ ਨੇ 52 ਕਰੋੜ ਰੁਪਏ ਦਾ ਵਰਕ ਆਰਡਰ ਦੇ ਕੇ ਇਸ ਪੁਲ ਨੂੰ ਢਾਹੁਣ 'ਚ ਆਪਣੀ ਦਿਲਚਸਪੀ ਦਿਖਾਈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਪੁਲ ਨੂੰ ਢਾਹ ਦਿੱਤਾ ਜਾਵੇਗਾ।

ਪੁਲ ਦੀ ਉਸਾਰੀ ਦੀ ਲਾਗਤ ਅਤੇ ਸਮੱਸਿਆ

ਹਾਟਕੇਸ਼ਵਰ ਪੁਲ ਦਾ ਨਿਰਮਾਣ 2017 'ਚ ਅਜੇ ਇੰਫਰਾ ਨਾਮ ਦੀ ਕੰਪਨੀ ਨੇ 42 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਸ ਪੁਲ ਦੀ ਉਮਰ 100 ਸਾਲ ਹੋਵੇਗੀ ਪਰ 5 ਸਾਲਾਂ ਦੇ ਅੰਦਰ ਹੀ ਪੁਲ ਦੀ ਮਜ਼ਬੂਤੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਉਸਾਰੀ 'ਚ ਵਰਤੀ ਗਈ ਸਮੱਗਰੀ ਦੀ ਗੁਣਵੱਤਾ ਘੱਟ ਸੀ, ਜਿਸ ਕਾਰਨ ਪੁਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਅਜੈ ਇੰਫਰਾ ਨੂੰ ਵੀ ਇਸ ਕਾਰਨ ਬਲੈਕਲਿਸਟ ਵੀ ਕਰ ਦਿੱਤਾ ਗਿਆ ਹੈ।

ਪੁਲ ਢਾਹੁਣ ਦੀ ਲਾਗਤ ਅਤੇ ਰਿਕਵਰੀ

ਹਾਟਕੇਸ਼ਵਰ ਪੁਲ ਨੂੰ ਢਾਹੁਣ ਦੀ ਅਨੁਮਾਨਿਤ ਲਾਗਤ 52 ਕਰੋੜ ਰੁਪਏ ਹੈ। ਨਿਯਮਾਂ ਮੁਤਾਬਕ ਇਹ ਖਰਚਾ ਉਸਾਰੀ ਕੰਪਨੀ ਅਜੇ ਇੰਫਰਾ ਤੋਂ ਹੀ ਵਸੂਲਿਆ ਜਾਵੇਗਾ। ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਚੇਅਰਮੈਨ ਦੇਵਾਂਗ ਦਾਨੀ ਨੇ ਦੱਸਿਆ ਕਿ ਪੁਲ ਪਿਛਲੇ 2 ਸਾਲਾਂ ਤੋਂ ਬੰਦ ਸੀ ਅਤੇ ਇਸ ਨੂੰ ਢਾਹੁਣ ਲਈ ਚਾਰ ਵਾਰ ਟੈਂਡਰ ਕੱਢੇ ਗਏ ਸਨ। ਆਖ਼ਰੀ ਵਾਰ ਰਾਜਸਥਾਨ ਦੀ ਇਕ ਕੰਪਨੀ ਨੇ 52 ਕਰੋੜ ਰੁਪਏ ਦਾ ਵਰਕ ਆਰਡਰ ਲੈ ਕੇ ਇਹ ਕੰਮ ਕਰਨ ਦੀ ਹਾਮੀ ਭਰੀ ਹੈ।

ਸਥਾਨਕ ਲੋਕਾਂ ਦੀਆਂ ਸਮੱਸਿਆਵਾਂ

ਹਾਟਕੇਸ਼ਵਰ ਪੁਲ ਕਾਰਨ ਆਸ-ਪਾਸ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ ਅਤੇ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਪੁਲ ਟੁੱਟਣ ਕਾਰਨ ਸਰਵਿਸ ਰੋਡ ’ਤੇ ਪੈਦਲ ਚੱਲਣਾ ਮੁਸ਼ਕਲ ਹੋ ਰਿਹਾ ਹੈ ਅਤੇ ਟਰੈਫਿਕ ਜਾਮ ਦੀ ਸਮੱਸਿਆ ਵਧ ਗਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News