NMDC ਇਕ ਮਾਲੀ ਸਾਲ ’ਚ 5 ਕਰੋੜ ਟਨ ਆਇਰਨ ਓਰ ਉਤਪਾਦਨ ਕਰਨ ਵਾਲੀ ਪਹਿਲੀ ਕੰਪਨੀ ਬਣੀ

Saturday, Mar 14, 2026 - 09:27 PM (IST)

NMDC ਇਕ ਮਾਲੀ ਸਾਲ ’ਚ 5 ਕਰੋੜ ਟਨ ਆਇਰਨ ਓਰ ਉਤਪਾਦਨ ਕਰਨ ਵਾਲੀ ਪਹਿਲੀ ਕੰਪਨੀ ਬਣੀ

ਨਵੀਂ ਦਿੱਲੀ, (ਭਾਸ਼ਾ)- ਜਨਤਕ ਖੇਤਰ ਦੀ ਨਵਰਤਨ ਕੰਪਨੀ ਐੱਨ. ਐੱਮ. ਡੀ. ਸੀ. ਨੇ ਕਿਹਾ ਕਿ ਉਹ ਇਕ ਹੀ ਮਾਲੀ ਸਾਲ ’ਚ 5 ਕਰੋੜ ਟਨ ਆਇਰਨ ਓਰ ਦਾ ਉਤਪਾਦਨ ਕਰਨ ਵਾਲੀ ਦੇਸ਼ ਦੀ ਪਹਿਲੀ ਮਾਈਨਿੰਗ ਕੰਪਨੀ ਬਣ ਗਈ ਹੈ।

ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਅਮੀਤਵਾ ਮੁਖਰਜੀ ਨੇ ਕਿਹਾ ਕਿ ਭਾਰਤ 2030 ਤੱਕ ਆਪਣੀ ਇਸਪਾਤ ਉਤਪਾਦਨ ਸਮਰੱਥਾ ਨੂੰ 30 ਕਰੋੜ ਟਨ ਤੱਕ ਵਧਾਉਣ ਦੇ ਟੀਚੇ ਵੱਲ ਵਧ ਰਿਹਾ ਹੈ। ਅਜਿਹੇ ’ਚ ਆਇਰਨ ਓਰ ਦੀ ਸਥਿਰ ਅਤੇ ਭਰੋਸੇਯੋਗ ਘਰੇਲੂ ਸਪਲਾਈ ਯਕੀਨੀ ਬਣਾਉਣਾ ਇਕ ਰਣਨੀਤਕ ਤਰਜੀਹ ਬਣ ਗਈ ਹੈ। ਆਇਰਨ ਓਰ ਸਟੀਲ ਨਿਰਮਾਣ ਲਈ ਸਭ ਤੋਂ ਅਹਿਮ ਕੱਚਾ ਮਾਲ ਹੈ। ਕੰਪਨੀ ਨੇ ਕਿਹਾ ਕਿ ਉਹ ਕਰਨਾਟਕ ਅਤੇ ਛੱਤੀਸਗੜ੍ਹ ਖੇਤਰਾਂ ’ਚ ਸਥਿਤ ਆਪਣੀਆਂ ਖਾਨਾਂ ਤੋਂ ਆਇਰਨ ਓਰ ਦੀ ਸਪਲਾਈ ਦੇ ਜ਼ਰੀਏ ਸਰਕਾਰ ਦੇ 30 ਕਰੋੜ ਟਨ ਸਟੀਲ ਉਤਪਾਦਨ ਦੇ ਟੀਚੇ ’ਚ ਯੋਗਦਾਨ ਦੇਣਾ ਜਾਰੀ ਰੱਖੇਗੀ।


author

Rakesh

Content Editor

Related News