'ਮੈਂ ਪਿੰਕੀ ਨਾਲ ਵਿਆਹ ਕਰਵਾਉਣ ਲੱਗਾ, ਕਿਸੇ ਨੂੰ ਕੋਈ ਇਤਰਾਜ਼ ?', ਮੁੰਡੇ ਨੇ ਅਖਬਾਰ 'ਚ ਦੇ ਦਿੱਤਾ ਇਸ਼ਤਿਹਾਰ

Thursday, Jun 19, 2025 - 05:38 PM (IST)

'ਮੈਂ ਪਿੰਕੀ ਨਾਲ ਵਿਆਹ ਕਰਵਾਉਣ ਲੱਗਾ, ਕਿਸੇ ਨੂੰ ਕੋਈ ਇਤਰਾਜ਼ ?', ਮੁੰਡੇ ਨੇ ਅਖਬਾਰ 'ਚ ਦੇ ਦਿੱਤਾ ਇਸ਼ਤਿਹਾਰ

ਨੈਸ਼ਨਲ ਡੈਸਕ :  ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਮਾਮਲਾ ਵਾਇਰਲ ਹੋ ਰਿਹਾ ਹੈ ਜੋ ਲੋਕਾਂ ਨੂੰ ਹੈਰਾਨ ਵੀ ਕਰ ਰਿਹਾ ਹੈ ਤੇ ਹਸਾ ਵੀ ਰਹਿਆ ਹੈ। ਅੱਜ ਤੱਕ ਤਾਂ ਲੋਕ ਆਪਣੇ ਵਿਆਹ ਦੀ ਖੁਸ਼ਖਬਰੀ ਸਾਂਝੀ ਕਰਦੇ ਆਏ ਹਨ ਪਰ ਇੱਕ ਨੌਜਵਾਨ ਨੇ ਵਿਆਹ ਤੋਂ ਪਹਿਲਾਂ ਅਖਬਾਰ 'ਚ ਇਕ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਦਿਲਚਸਪ ਸੁਨੇਹਾ ਦੇ ਦਿੱਤਾ । "ਮੈਂ ਪਿੰਕੀ ਨਾਲ ਵਿਆਹ ਕਰ ਰਿਹਾ ਹਾਂ, ਕਿਸੇ ਪ੍ਰੇਮੀ ਨੂੰ ਇਤਰਾਜ਼ ਤਾਂ ਨਹੀਂ?"
ਇਸ ਵਿਗਿਆਪਨ 'ਚ ਨੌਜਵਾਨ ਨੇ ਸਾਫ਼ ਲਿਖਿਆ ਕਿ ਉਹ ਫਿਕਸ ਤਾਰੀਖ ਨੂੰ ਪਿੰਕੀ ਨਾਮ ਦੀ ਕੁੜੀ ਨਾਲ ਵਿਆਹ ਕਰ ਰਿਹਾ ਹੈ। ਜੇਕਰ ਕਿਸੇ ਵੀ ਪੁਰਾਣੇ ਪ੍ਰੇਮੀ ਨੂੰ ਇਸ ਵਿਆਹ ਤੇ ਕੋਈ ਇਤਰਾਜ਼ ਹੈ, ਤਾਂ ਉਹ 7 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੇ ਪਤੇ 'ਤੇ ਆਪਣੀ ਇਤਰਾਜ਼ ਦਰਜ ਕਰਵਾ ਸਕਦਾ ਹੈ। ਇਹ ਵੀ ਲਿਖਿਆ ਗਿਆ ਕਿ ਇਤਰਾਜ਼ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਤੇ ਲੋੜ ਪਈ ਤਾਂ ਵਿਆਹ ਰੱਦ ਵੀ ਕੀਤਾ ਜਾ ਸਕਦਾ ਹੈ। ਉਸਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਅੰਤ 'ਚ ਲਿਖਿਆ, "ਪਰ ਵਿਆਹ ਤੋਂ ਬਾਅਦ ਮੈਨੂੰ ਮਾਰਨ ਦਾ ਕਾਨਟ੍ਰੈਕਟ ਨਾ ਕਰੀਓ, ਕਿਉਂਕਿ ਮੈਂ ਜਿਉਣਾ ਚਾਹੁੰਦਾ ਹਾਂ। ਮੈਂ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੁੰਦਾ ਹਾਂ, ਨਾ ਕਿ ਉਨ੍ਹਾਂ ਨੂੰ ਬੁਢ਼ਾਪੇ ਵਿੱਚ ਦੁੱਖ ਦੇਣਾ। ਮੈਂ ਇਕ ਸੁਝਵਾਨ ਪੁੱਤਰ ਵਾਂਗ ਆਪਣਾ ਫ਼ਰਜ਼ ਨਿਭਾਉਣਾ ਚਾਹੁੰਦਾ ਹਾਂ।"
ਇਹ ਘਟਨਾ ਲੋਕਾਂ ਵਿਚ ਹਾਸੇ ਅਤੇ ਚਰਚਾ ਦਾ ਮਿਸ਼ਰਨ ਬਣੀ ਹੋਈ ਹੈ। ਕਈ ਲੋਕਾਂ ਨੇ ਕਿਹਾ ਕਿ ਇਹ ਵੀ ਇੱਕ ਅਨੋਖਾ ਅਤੇ ਅੱਗੇ ਦੀ ਸੋਚ ਵਾਲਾ ਤਰੀਕਾ ਹੈ ਜੋ ਆਉਣ ਵਾਲੇ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਹੈ।

ਮਰਦ ਸਮਾਜ 'ਚ ਡਰ ਦਾ ਮਾਹੌਲ
ਜ਼ਿਕਰਯੋਗ ਹੈ ਕਿ ਇੰਦੌਰ ਤੋਂ ਸੋਨਮ ਤੇ ਰਾਜਾ ਰਘੂਵੰਸ਼ੀ ਮੇਘਾਲਿਆ 'ਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਏ ਸਨ; ਬਾਅਦ ਵਿੱਚ, ਰਾਜਾ ਦੀ ਲਾਸ਼ ਮਿਲੀ, ਜਦੋਂ ਕਿ ਸੋਨਮ ਉਦੋਂ ਤੋਂ ਲੱਭੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮੇਘਾਲਿਆ ਪੁਲਸ ਨੇ ਦੱਸਿਆ ਕਿ ਇੰਦੌਰ ਦੇ ਵਿਅਕਤੀ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਰਘੂਵੰਸ਼ੀ 'ਤੇ ਆਪਣੇ ਪਤੀ  ਦਾ ਕਤਲ ਸਪਾਰੀ ਦੇ ਕੇ ਕਰਵਾਉਣ ਦਾ ਇਲਜ਼ਾਮ ਹੈ। ਜੋੜਾ ਮੱਧ ਪ੍ਰਦੇਸ਼ ਵਿੱਚ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ, 23 ਮਈ ਨੂੰ ਮੇਘਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਿਆ ਸੀ। ਇਸ ਘਟਨਾ ਤੋਂ ਮਰਦ ਸਮਾਜ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News